Loading Now

ਹਮੇਸ਼ਾ ਲਈ ਅਲਵਿਦਾ ਕਹਿ ਗਏ ਪੰਜਾਬੀ ਲੇਖਕ ਦਲੀਪ ਸਿੰਘ ਉੱਪਲ

ਹਮੇਸ਼ਾ ਲਈ ਅਲਵਿਦਾ ਕਹਿ ਗਏ ਪੰਜਾਬੀ ਲੇਖਕ ਦਲੀਪ ਸਿੰਘ ਉੱਪਲ

ਪਟਿਆਲਾ, 27 ਜੂਨ – ਉੱਘੇ ਪੰਜਾਬੀ ਲੇਖਕ ਅਤੇ ਅਨੁਵਾਦਕ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਿੱਤ ਤੇ ਪ੍ਰਬੰਧ ਅਫਸਰ ਦਲੀਪ ਸਿੰਘ ਉਪਲ ਅੱਜ ਸਵੇਰੇ 5 ਵਜੇ ਆਪਣੇ ਗ੍ਰਹਿ ਅਰਬਨ ਅਸਟੇਟ ਪਟਿਆਲਾ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਇਹ ਸੂਚਨਾ ਪਟਿਆਲਾ ਤੋਂ ਪੰਜਾਬੀ ਸਾਹਿੱਤ ਸਭਾ ਦੇ ਪ੍ਰਧਾਨ ਤੇ ਉੱਘੇ ਬਾਲ-ਸਾਹਿੱਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਦਿੱਤੀ ਹੈ। ਦਲੀਪ ਸਿੰਘ ਉੱਪਲ ਪੰਜਾਬੀ ਯੂਨੀਵਰਸਿਟੀ ਦੇ ਲੰਮਾ ਸਮਾਂ ਪ੍ਰਸ਼ਾਸਕੀ ਅਧਿਕਾਰੀ ਹੋਣ ਦੇ ਨਾਲ ਨਾਲ ਗਹਿਰ ਗੰਭੀਰ ਪਾਠਕ, ਸੁਚੇਤ ਲੇਖਕ ਅਤੇ ਸ਼ਾਸਤਰੀ ਸੰਗੀਤ ਦੇ ਗੂੜ੍ਹ ਗਿਆਤਾ ਸਨ। ਉਨ੍ਹਾਂ ਦੀ ਪੰਜਾਬੀ , ਅੰਗਰੇਜ਼ੀ ਤੇ ਹਿੰਦੀ ਸਾਹਿੱਤ ਉੱਪਰ ਵੀ ਮਜ਼ਬੂਤ ਪਕੜ ਸੀ। ਦਲੀਪ ਸਿੰਘ ਉੱਪਲ ਸਾਹਿਬ ਨੇ ਆਪਣੀ ਸਵੈ ਜੀਵਨੀ “ਹਿੰਮਤ ਦੇ ਹਾਸਲ” ਅਤੇ ਕਹਾਣੀ ਸੰਗ੍ਰਹਿ “ਦੋ ਤੇਰੀਆਂ ਦੋ ਮੇਰੀਆਂ” ਮੈਨੂੰ ਭੇਂਟ ਕਰਦਿਆਂ ਡਾ. ਦਲੀਪ ਕੌਰ ਟਿਵਾਣਾ ਤੇ ਸਾਬਕਾ ਵੀ ਸੀ ਡਾ. ਐਚ ਕੇ ਮਨਮੋਹਨ ਸਿੰਘ ਦੀ ਹਾਜ਼ਰੀ ਵਿੱਚ ਕਿਹਾ ਸੀ ਕਿ ਮੈਂ ਤੁਹਾਡੇ ਲਗਪਗ ਸਾਰੇ ਹੀ ਕਾਵਿ ਸੰਗ੍ਰਹਿ ਪੜ੍ਹੇ ਹਨ। ਇਹ ਗੱਲ ਕਿਸੇ ਪੁਰਸਕਾਰ ਤੋਂ ਘੱਟ ਨਹੀਂ ਸੀ।

Share this content:

Post Comment