Loading Now

ਟਰੰਪ ਨੇ ਚੋਣ ਨਿਯਮਾਂ ਨਾਲ ਜੁੜੇ ਵਿਵਾਦਤ ਹੁਕਮਾਂ ’ਤੇ ਲਗਾਈ ਰੋਕ

ਟਰੰਪ ਨੇ ਚੋਣ ਨਿਯਮਾਂ ਨਾਲ ਜੁੜੇ ਵਿਵਾਦਤ ਹੁਕਮਾਂ ’ਤੇ ਲਗਾਈ ਰੋਕ

ਵਾਸ਼ਿੰਗਟਨ, 25 ਜੂਨ – ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਚੋਣ ਨਿਯਮਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਿੱਚ ਇੱਕ ਵੱਡਾ ਕਾਨੂੰਨੀ ਝਟਕਾ ਲੱਗਾ ਹੈ । ਬੋਸਟਨ ਦੀ ਇੱਕ ਸੰਘੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਉਸ ਵਿਵਾਦਿਤ ਚੋਣ ਹੁਕਮ ‘ਤੇ ਪੱਕੇ ਤੌਰ ‘ਤੇ ਰੋਕ ਲਗਾ ਦਿੱਤੀ ਹੈ, ਜਿਸ ਦੇ ਤਹਿਤ ਵੋਟਰ ਰਜਿਸਟ੍ਰੇਸ਼ਨ ਦੇ ਨਿਯਮਾਂ ਨੂੰ ਕਾਫ਼ੀ ਸਖ਼ਤ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਮਰੀਕਾ ਵਿੱਚ ਚੋਣਾਂ ਨੂੰ ਕੰਟਰੋਲ ਕਰਨ ਅਤੇ ਉਨ੍ਹਾਂ ਦੇ ਨਿਯਮ ਤੈਅ ਕਰਨ ਦਾ ਅਧਿਕਾਰ ਰਾਸ਼ਟਰਪਤੀ ਕੋਲ ਨਹੀਂ ਹੈ। ਸੰਵਿਧਾਨ ਮੁਤਾਬਕ, ਇਹ ਤਾਕਤ ਪੂਰੀ ਤਰ੍ਹਾਂ ਰਾਜਾਂ ਅਤੇ ਉੱਥੋਂ ਦੀ ਸੰਸਦ (ਕਾਂਗਰਸ) ਕੋਲ ਸੁਰੱਖਿਅਤ ਹੈ।

ਅਜਿਹੇ ਵਿੱਚ ਟਰੰਪ ਪ੍ਰਸ਼ਾਸਨ ਦਾ ਇਹ ਹੁਕਮ ਸਿੱਧੇ ਤੌਰ ‘ਤੇ ਸ਼ਕਤੀਆਂ ਦੀ ਵੰਡ ਦੇ ਨਿਯਮ ਦੀ ਉਲੰਘਣਾ ਕਰਦਾ ਹੈ। ਬੋਸਟਨ ਕੋਰਟ ਦੀ ਜੱਜ ਡੇਨਿਸ ਕੈਸਪਰ ਨੇ ਇਹ ਫ਼ੈਸਲਾ ਸੁਣਾਉਂਦੇ ਹੋਏ ਕਰੀਬ ਇੱਕ ਸਾਲ ਪਹਿਲਾਂ ਲਗਾਈ ਗਈ ਆਰਜ਼ੀ (ਪ੍ਰੋਵੀਜ਼ਨਲ) ਰੋਕ ਨੂੰ ਹੁਣ ਪੱਕੀ ਰੋਕ ਵਿੱਚ ਬਦਲ ਦਿੱਤਾ ਹੈ। ਹਾਲਾਂਕਿ, ਟਰੰਪ ਪ੍ਰਸ਼ਾਸਨ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਇਹ ਮਾਮਲਾ ਅਜੇ ਜਲਦਬਾਜ਼ੀ ਦਾ ਹੈ ਕਿਉਂਕਿ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ ਸਨ, ਪਰ ਅਦਾਲਤ ਨੇ ਇਸ ਤਰਕ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

Share this content:

Post Comment