ਭਾਰਤ ਵਿੱਚ ਟੈਲੀਗ੍ਰਾਮ ਤੋਂ ਹਟੀ ਪਾਬੰਦੀ: ਗੂਗਲ ਨੇ ਪਲੇਅ ਸਟੋਰ ’ਤੇ ਬਹਾਲ ਕੀਤਾ ਐਪ
ਨਵੀਂ ਦਿੱਲੀ, 23 ਜੂਨ – ਕੇਂਦਰ ਸਰਕਾਰ ਵੱਲੋਂ ਲਗਾਈ ਗਈ ਅਸਥਾਈ ਪਾਬੰਦੀ ਦੀ ਮਿਆਦ 22 ਜੂਨ ਦੀ ਅੱਧੀ ਰਾਤ ਨੂੰ ਖ਼ਤਮ ਹੋਣ ਤੋਂ ਬਾਅਦ, ਗੂਗਲ ਨੇ ਮੰਗਲਵਾਰ ਸਵੇਰੇ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ (Telegram) ਨੂੰ ਆਪਣੇ ਪਲੇਅ ਸਟੋਰ ’ਤੇ ਬਹਾਲ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਕਈ ਯੂਜ਼ਰਸ ਲਈ ਇਹ ਐਪ ਦੁਬਾਰਾ ਆਮ ਵਾਂਗ ਕੰਮ ਕਰਨ ਲੱਗ ਪਿਆ ਹੈ ਹਾਲਾਂਕਿ, ਗੂਗਲ ਵੱਲੋਂ ਬਹਾਲ ਕੀਤੇ ਜਾਣ ਤੋਂ ਪਹਿਲਾਂ ਵੀ ਕੁਝ ਮੌਜੂਦਾ ਯੂਜ਼ਰਸ ਇਸ ਐਪ ਨੂੰ ਵਰਤਣ ਦੇ ਸਮਰੱਥ ਸਨ। ਦੂਜੇ ਪਾਸੇ, ਐਪਲ (Apple) ਦੇ ਐਪ ਸਟੋਰ ’ਤੇ ਇਹ ਐਪ ਮੰਗਲਵਾਰ ਸਵੇਰੇ 10 ਵਜੇ ਤੱਕ ਵੀ ਡਿਲੀਸਟ (ਹਟਾਇਆ ਹੋਇਆ) ਹੀ ਰਿਹਾ। ਇਸ ਸੰਬੰਧੀ ਜਦੋਂ ਐਪਲ ਕੰਪਨੀ ਨੂੰ ਈਮੇਲ ਰਾਹੀਂ ਸਵਾਲ ਭੇਜਿਆ ਗਿਆ, ਤਾਂ ਉਨ੍ਹਾਂ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਗਿਆ। ਸਰਕਾਰੀ ਸੂਤਰਾਂ ਅਨੁਸਾਰ, ਸਰਕਾਰ ਨੇ ਟੈਲੀਗ੍ਰਾਮ ’ਤੇ 22 ਜੂਨ ਤੱਕ ਹੀ ਮੁਕੰਮਲ ਪਾਬੰਦੀ ਲਗਾਈ ਸੀ ਅਤੇ ਇਸ ਆਦੇਸ਼ ਦੀ ਸਮਾਂ-ਸੀਮਾ ਨੂੰ ਅੱਗੇ ਵਧਾਉਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਕਿਉਂ ਲਗਾਈ ਗਈ ਸੀ ਟੈਲੀਗ੍ਰਾਮ ’ਤੇ ਪਾਬੰਦੀ?
ਸਰਕਾਰ ਨੇ ਇਹ ਸਖ਼ਤ ਕਦਮ ਟੈਲੀਗ੍ਰਾਮ ’ਤੇ ਨੀਟ (NEET) ਪ੍ਰੀਖਿਆ ਦੇ ਫਰਜ਼ੀ ਪ੍ਰਸ਼ਨ ਪੱਤਰਾਂ ਦੇ ਸਰਕੂਲੇਸ਼ਨ, ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਅਤੇ ਪ੍ਰੀਖਿਆ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਕਾਰਨ ਚੁੱਕਿਆ ਸੀ. ਇਸ ਪਾਬੰਦੀ ਤੋਂ ਪਹਿਲਾਂ 3 ਜੂਨ ਨੂੰ ਸਰਕਾਰੀ ਅਧਿਕਾਰੀਆਂ ਅਤੇ ਟੈਲੀਗ੍ਰਾਮ ਦੇ ਨੁਮਾਇੰਦਿਆਂ ਵਿਚਕਾਰ ਇੱਕ ਅਹਿਮ ਬੈਠਕ ਵੀ ਹੋਈ ਸੀ, ਜਿਸ ਵਿੱਚ ਇਨ੍ਹਾਂ ਚਿੰਤਾਵਾਂ ਵੱਲ ਧਿਆਨ ਦਿਵਾਇਆ ਗਿਆ ਸੀ। ਇਸ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਟੈਲੀਗ੍ਰਾਮ ਐਪ ਅਤੇ ਇਸ ਦੇ ਵੈੱਬ ਸੰਸਕਰਣ (Web Version) ਸਮੇਤ ਸਾਰੇ ਲਿੰਕਸ ਨੂੰ 22 ਜੂਨ ਤੱਕ ਬਲਾਕ ਕਰਨ ਦਾ ਫ਼ੈਸਲਾ ਕੀਤਾ ਸੀ. ਇਸ ਦੇ ਨਾਲ ਹੀ ਟੈਲੀਗ੍ਰਾਮ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 30 ਜੂਨ ਤੱਕ ਆਪਣੇ ‘ਮੈਸੇਜ ਐਡੀਟਿੰਗ ਫੀਚਰ’ (Message Feature) ਨੂੰ ਪੂਰੀ ਤਰ੍ਹਾਂ ਬਲਾਕ ਰੱਖੇ। ਜ਼ਿਕਰਯੋਗ ਹੈ ਕਿ 21 ਜੂਨ ਨੂੰ ਨੀਟ (NEET) ਦੀ ਦੁਬਾਰਾ ਪ੍ਰੀਖਿਆ ਕਰਵਾਈ ਗਈ ਹੈ ਅਤੇ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।
ਟੈਲੀਗ੍ਰਾਮ ਦੇ CEO ਨੇ ਵਟਸਐਪ ਅਤੇ ਰਿਲਾਇੰਸ ’ਤੇ ਸੇਧਿਆ ਨਿਸ਼ਾਨਾ
ਇਸ ਪੂਰੇ ਘਟਨਾਕ੍ਰਮ ‘ਤੇ ਟੈਲੀਗ੍ਰਾਮ ਦੇ ਸੰਸਥਾਪਕ ਅਤੇ ਸੀ.ਈ.ਓ. (CEO) ਪਾਵੇਲ ਡੁਰੋਵ ਨੇ ਭਾਰਤ ਦੇ ਆਈ.ਟੀ. ਮੰਤਰਾਲੇ (IT Ministry) ਦੀ ਸਖ਼ਤ ਆਲੋਚਨਾ ਕੀਤੀ ਹੈ. ਉਨ੍ਹਾਂ ਕਿਹਾ ਕਿ ਕੁਝ ਯੂਜ਼ਰਸ ਵੱਲੋਂ ਲੀਕ ਹੋਏ ਪ੍ਰਸ਼ਨ ਪੱਤਰ ਸਾਂਝੇ ਕੀਤੇ ਜਾਣ ਦੇ ਕਾਰਨ ਪੂਰੇ ਐਪ ‘ਤੇ ਇੱਕ ਹਫ਼ਤੇ ਦੀ ਪਾਬੰਦੀ ਲਗਾਉਣਾ ਬਿਲਕੁਲ ਗ਼ਲਤ ਹੈ.
Share this content:



Post Comment