Loading Now

ਕਾਂਗਰਸੀ ਵਿਧਾਇਕ ਦੇ ਦਫ਼ਤਰ ‘ਤੇ ਫਾਈਰਿੰਗ ਕਰਕੇ ਹਮਲਾਵਰ ਮੌਕੇ ਤੋਂ ਫਰਾਰ

ਕਾਂਗਰਸੀ ਵਿਧਾਇਕ ਦੇ ਦਫ਼ਤਰ ‘ਤੇ ਫਾਈਰਿੰਗ ਕਰਕੇ ਹਮਲਾਵਰ ਮੌਕੇ ਤੋਂ ਫਰਾਰ

ਹਰਿਆਣਾ, 20 ਜੂਨ – ਬੀਤੀ ਦੇਰ ਰਾਤ ਮਹਿਮ ਕਸਬੇ ਵਿੱਚ ਕਾਂਗਰਸੀ ਵਿਧਾਇਕ ਬਲਰਾਮ ਡਾਂਗੀ ਦੇ ਦਫ਼ਤਰ ’ਤੇ ਕਈ ਗੋਲੀਆਂ ਚਲਾਈਆਂ ਗਈਆਂ ਹੈ। ਮਹਿਮ ਪੁਲੀਸ ਸਟੇਸ਼ਨ ਦੇ ਸਾਹਮਣੇ ਸਥਿਤ ਇਹ ਦਫ਼ਤਰ ਘਟਨਾ ਸਮੇਂ ਬੰਦ ਸੀ। ਪੁਲੀਸ ਨੇ ਅਹਾਤੇ ਵਿੱਚੋਂ ਸੀਸੀਟੀਵੀ ਡੀਵੀਆਰ ਨੂੰ ਜ਼ਬਤ ਕਰ ਲਿਆ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਡਾਂਗੀ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ ਕਿ ਇਹ ਮਾਮਲਾ ਸ਼ਨੀਵਾਰ ਸਵੇਰੇ ਉਦੋਂ ਸਾਹਮਣੇ ਆਇਆ ਜਦੋਂ ਕੇਅਰਟੇਕਰ ਦਫ਼ਤਰ ਪਹੁੰਚਿਆ ਅਤੇ ਉਸ ਨੇ ਬਾਹਰਲੇ ਕੱਚ ਦੇ ਪੈਨ ਟੁੱਟੇ ਹੋਏ ਦੇਖੇ। ਨੇੜਿਓਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਨੁਕਸਾਨ ਗੋਲੀਬਾਰੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੱਚ ‘ਤੇ ਚਾਰ ਤੋਂ ਪੰਜ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਾਅਦ ਵਿੱਚ ਫੁਟੇਜ ਦੀ ਜਾਂਚ ਅਤੇ ਸਬੂਤ ਇਕੱਠੇ ਕਰਨ ਲਈ ਸੀਸੀਟੀਵੀ ਡੀਵੀਆਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।

Share this content:

Post Comment