Loading Now

ਮਮਦੋਟ ਮੈਡੀਕਲ ਸਟੋਰ ਤੋਂ ਬਰਾਮਦ ਹੋਈਆਂ ਲੱਖਾਂ ਨਸ਼ੀਲੀਆਂ ਗੋਲੀਆਂ

ਮਮਦੋਟ ਮੈਡੀਕਲ ਸਟੋਰ ਤੋਂ ਬਰਾਮਦ ਹੋਈਆਂ ਲੱਖਾਂ ਨਸ਼ੀਲੀਆਂ ਗੋਲੀਆਂ

ਮਮਦੋਟ, 17 ਜੂਨ – ਮਮਦੋਟ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੈਡੀਕਲ ਸਟੋਰ ਤੇ ਪੁਲੀਸ ਅਤੇ ਡਰੱਗ ਇੰਸਪੈਕਟਰ ਵੱਲੋਂ ਛਾਪੇਮਾਰੀ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਨਸ਼ੀਲੀਆਂ ਗੋਲੀਆਂ, ਭਾਰੀ ਮਾਤਰਾ ਵਿੱਚ ਕੈਸ਼ ਅਤੇ ਨਜਾਇਜ਼ ਕਾਰਤੂਸ ਬਰਾਮਦ ਕੀਤੇ ਗਏ ਹਨ। ਖਬਰ ਲਿਖੇ ਜਾਣ ਤੱਕ ਡਰੱਗ ਇੰਸਪੈਕਟਰ ਤੇ ਪੁਲੀਸ ਵਿਭਾਗ ਵੱਲੋਂ ਗੋਲੀਆਂ ਦੀ ਗਿਣਤੀ ਤੇ ਕਾਰਵਾਈ ਕੀਤੀ ਜਾ ਰਹੀ ਹੈ। ਡੀਐਸਪੀ ਕਰਨ ਸ਼ਰਮਾ ਤੇ ਡਰੱਗ ਇੰਸਪੈਕਟਰ ਦੀ ਅਗਵਾਈ ਹੇਠ ਛਾਪਾ ਮਾਰਿਆ ਤੇ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

Share this content:

Post Comment