Loading Now

ਜਲੰਧਰ ਵਿੱਚ 2 ਨੌਜਵਾਨਾਂ ਨੂੰ ਲੱਗੀਆਂ ਗੋਲੀਆਂ, ਇਕ ਦੀ ਹੋਈ ਮੌਤ

ਜਲੰਧਰ ਵਿੱਚ 2 ਨੌਜਵਾਨਾਂ ਨੂੰ ਲੱਗੀਆਂ ਗੋਲੀਆਂ, ਇਕ ਦੀ ਹੋਈ ਮੌਤ

ਜਲੰਧਰ, 13 ਜੂਨ – ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਵਿਖੇ ਹਸਪਤਾਲ ਜਾਂਦੇ ਵੇਲੇ ਗੋਲੀਆਂ ਚੱਲਣ ਦੇ ਕਾਰਨ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਤੇ ਦੂਸਰਾ ਜਖਮੀ ਹੋ ਗਿਆ ਹੈ ।

ਕੀ ਕਾਰਨ ਸਾਹਮਣੇ ਆਇਆ ਗੋਲੀਬਾਰੀ ਕੀਤੇ ਜਾਣ ਦਾ

ਪੰਜਾਬ ਪੁਲਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਉਕਤ ਗੋਲੀਬਾਰੀ ਦੀ ਘਟਨਾ 11 ਜੂਨ ਨੂੰ ਹੋਏ ਇਕ ਝਗੜੇ ਕਾਰਨ ਹੋਈ ਲੱਗਦੀ ਹੈ । ਪਿਛਲੇ ਦਿਨ ਦੋ ਗੁੱਟਾਂ ਵਿਚਕਾਰ ਲੜਾਈ ਹੋਈ ਸੀ । ਝਗੜੇ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ । ਜਦੋਂ ਉਹ ਅਗਲੇ ਦਿਨ ਪੱਟੀ ਕਰਨ ਲਈ ਹਸਪਤਾਲ ਜਾ ਰਿਹਾ ਸੀ ਤਾਂ ਦੂਜੇ ਸਮੂਹ ਨੇ ਉਸਨੂੰ ਘੇਰ ਲਿਆ ਅਤੇ ਗੋਲੀ ਮਾਰ ਦਿੱਤੀ ।

Share this content:

Post Comment