ਬਾਇਓਮੀਟ੍ਰਿਕ ਲਈ ਜਲੰਧਰ ਜਾ ਰਹੇ ਕੈਥਲ ਦੇ ਕਾਰਤਿਕ-ਰਜਤ ਨੂੰ ਟਰੱਕ ਨੇ ਕੁਚਲਿਆ
ਫਤਹਿਗੜ੍ਹ ਸਾਹਿਬ, 11 ਜੂਨ – ਅੱਧੀ ਰਾਤ ਨੂੰ ਹਾਈਵੇਅ ‘ਤੇ ਇੱਕ ਪੰਕਚਰ ਟਾਇਰ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਜੂਨਪੁਰ ਦੇ ਨੇੜੇ ਮੈਕਡੋਨਲਡਜ਼ ਕੋਲ ਬੁੱਧਵਾਰ ਰਾਤ ਕਰੀਬ 2 ਵਜੇ ਹੋਏ ਹਾਦਸੇ ਵਿੱਚ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਯੂਰਪ ਜਾ ਕੇ ਆਪਣੀ ਜ਼ਿੰਦਗੀ ਸੰਵਾਰਨ ਦਾ ਸੁਪਨਾ ਲੈ ਕੇ ਸਫ਼ਰ ‘ਤੇ ਨਿਕਲੇ ਸਨ। ਕਾਰ ਦਾ ਟਾਇਰ ਪੰਕਚਰ ਹੋਣ ‘ਤੇ ਮਦਦ ਮੰਗਣ ਲਈ ਸੜਕ ਕਿਨਾਰੇ ਖੜ੍ਹੇ ਨੌਜਵਾਨਾਂ ਨੂੰ ਅੰਬਾਲਾ ਵੱਲੋਂ ਆਏ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਮ੍ਰਿਤਕਾਂ ਦੀ ਪਛਾਣ ਕੈਥਲ ਦੇ ਪਿੰਡ ਬਰੋਟ ਦੇ ਰਹਿਣ ਵਾਲੇ ਕਾਰਤਿਕ ਭਾਰਦਵਾਜ ਅਤੇ ਪਿੰਡ ਡਾਂਡ ਦੇ ਰਹਿਣ ਵਾਲੇ ਰਜਤ ਵਜੋਂ ਹੋਈ ਹੈ। ਦੋਵਾਂ ਦੀ ਉਮਰ 23 ਤੋਂ 24 ਸਾਲ ਦੇ ਦਰਮਿਆਨ ਸੀ। ਦੋਵਾਂ ਨੇ ਯੂਰਪ ਜਾਣ ਲਈ ਵੀਜ਼ਾ ਅਪਲਾਈ ਕੀਤਾ ਹੋਇਆ ਸੀ। ਉਸੇ ਸਿਲਸਿਲੇ ਵਿੱਚ ਬਾਇਓਮੀਟ੍ਰਿਕ ਕਰਵਾਉਣ ਲਈ ਵੀਰਵਾਰ ਸਵੇਰੇ ਉਨ੍ਹਾਂ ਨੇ ਜਲੰਧਰ ਪਹੁੰਚਣਾ ਸੀ। ਉਹ ਰਾਤ ਦਾ ਸਫ਼ਰ ਤੈਅ ਕਰਕੇ ਸਮੇਂ ਸਿਰ ਉੱਥੇ ਪਹੁੰਚਣਾ ਚਾਹੁੰਦੇ ਸਨ।
Share this content:



Post Comment