Loading Now

ਦਿਲ ਦੇ ਸਾਫ ਲੋਕ/ਦਲਜੀਤ ਸਿੰਘ ਕਾਹਲੋਂ

ਦਿਲ ਦੇ ਸਾਫ ਲੋਕ/ਦਲਜੀਤ ਸਿੰਘ ਕਾਹਲੋਂ

((ਦੇਖੋ ਅੱਜਕੱਲ੍ਹ ਮੈਂ ਇੱਕ ਗੱਲ ਨੋਟ ਕੀਤੀ ਆ ਕਿ ; ਜਿਹੜੇ ਲੋਕ ਦਿਲ ਦੇ ਬਹੁਤ ਸਾਫ਼ ਹੁੰਦੇ ਨੇ ਤੇ ਹਰ ਗੱਲ ਮੂੰਹ ਤੇ ਬੋਲ ਦਿੰਦੇ ਨੇ , ਦੁਨੀਆਂ ਉਨ੍ਹਾਂ ਨੂੰ ਸਭ ਤੋਂ ਮਾੜਾ ਇਨਸਾਨ ਸਮਝਦੀ ਹੈ। ਕਿਉਂਕਿ ਐਦਾਂ ਦੇ ਲੋਕਾਂ ਨੂੰ ਦੂਜਿਆਂ ਵਾਂਗੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਧੋਖਾ ਦੇਣਾਂ ਬਿਲਕੁਲ ਨਹੀਂ ਆਉਂਦਾ । ਇਸੇ ਲਈ ਸੱਚੇ ਲੋਕ ਹਮੇਸ਼ਾ ਇਕੱਲੇ ਰਹਿ ਜਾਂਦੇ ਨੇ , ਤੇ ਫੇਕ ਲੋਕਾਂ ਦੀਆਂ ਵੱਡੀਆਂ ਵੱਡੀਆਂ ਮਹਿਫ਼ਲਾਂ ਲੱਗਦੀਆਂ ਨੇ ।)) ਕੌਣ ਸੋਹਣੀ ਸੋਹਣੀ ਪਾਉਂਦਾ ਏ ਬਈ ਪੋਸਟ ?

ਚਾਚੀ ਨਾ ਕਿਤੇ ਪਾਉਂਦੀ ਹੋਵੇ ਬਈ ॥

ਇਹ ਜੋ ਸ਼ੁੱਭ ਸ਼ੁੱਭ ਆਉਂਦੇ ਨੇ ਵਿਚਾਰ ।

ਫੇਸਬੁੱਕ ਟੋਂਹਦੀ ਹੋਵੇ ਬਈ ॥

ਚਾਚੀ ਐਸੀ ਪੋਸਟ ਜਿਹੀ ਪਾਈ ।

ਚਾਚੇ ਨੇ ਚੱਕ ਲਈ ਬਾ-ਦਹਾਈ ॥

ਚਾਚਾ ਬੋਲੀ ਜਾਵੇ ।

ਭੇਦ ਜਿਹੇ ਖੋਲ੍ਹੀ ਜਾਵੇ ॥

ਕਲਮ ਚਲਾਈ ਜਾਵੇ ।

ਮੋਛੇ ਜਿਹੇ ਪਾਈ ਜਾਵੇ ।

ਅਖੇ ਜੋ ਸੱਚ ਲਿਖਣ ਤੋਂ ਰੋਕੇ ।

ਚਾਚਾ ਉਹਦੀ ਮੰਜੀ ਠੋਕੇ ॥

ਚਾਚਾ ਦਿਨ-ਰਾਤ ਲਿਖਤਾਂ ਚਿ ਝੋਕੇ ।

ਕਿਹੜਾ ਜੰਮ ਪਿਆ ਸੂਰਮਾ ?

ਜੋ ਚਾਚੇ ਦੀ ਕਲਮ ਨੂੰ ਰੋਕੇ ॥

ਚਾਚੇ ਉੱਚੀ ਹੇਕ ਜਿਹੀ ਲਾਈ ।

ਸੱਭਨਾਂ ਕੰਨੀ ਗੱਲ ਪਹੁੰਚਾਈ ॥

ਚਾਚੀ ਵੇਖੇ ਮੈਂ ਕੀ ਕਰਤਾ ।

ਪੰਗਾ ਨਵਾਂ ਖੜ੍ਹਾ ਮੈਂ ਕਰਤਾ ॥

ਲੱਗ ਪਿਆ ਲਿਖਣ ਤੇ ਹੁਣ ਨਹੀਂ ਮੁੜਦਾ ।

ਦਿਨ ਸਾਰਾ ਹੁਣ ਜਾਊਗਾ ਉੱੜਦਾ ॥

ਚਾਚੇ ਨੇ ਅਤਿ ਜਿਹੀ ਐਸੀ ਚੱਕੀ ।

ਖਲਕਤ ਵੇਖੇ ਹੋ ਹੱਕੀ-ਬੱਕੀ ॥

ਆਹ ਉੱਪਰ ਬੀਬੀ ਹੁਰਾਂ ਗੱਲ ਜੋ ਕੀਤੀ

 ਗੱਲ ਕੀਤੀ ਬੜੀ ਸਿਆਣੀ ।

WhatsApp-Image-2026-06-08-at-5.43.12-AM-1-685x1024 ਦਿਲ ਦੇ ਸਾਫ ਲੋਕ/ਦਲਜੀਤ ਸਿੰਘ ਕਾਹਲੋਂ

ਚਾਚਾ ਪੀੜ੍ਹੀ ਡਾਹ ਕੇ ਬਹਿ ਗਿਆ ਨਾਲ ਆ ਗਏ ਉਹਦੇ ਹਾਣੀ ।

ਪਰ ਚਾਚੇ ਦੀ ਆਦਤ ਮੁੱਢ ਤੋਂ , ਪਾਉਣੀ ਪਾਣੀ ਵਿੱਚ ਮਧਾਣੀ ।

ਚਾਚਾ ਸੋਚੀ ਜਾਵੇ ।

ਗੱਲ ਦਬੋਚੀ ਜਾਵੇ ॥

ਉਰਾਂਹ ਨੂੰ ਖਿੱਚੀ ਪੀੜ੍ਹੀ ।

ਨਾ ਪਾਈ ਮੱਥੇ ਤੀੜੀ ॥

ਫੜ ਲਏ ਘੁੱਟ ਪੀੜੀ ਦੇ ਪਾਵੇ ।

ਚਾਚਾ ਮੁੱਦਾ ਕੈਸ਼ ਕਰਾਵੇ ॥

ਕਹਿੰਦਾ ਗੱਲ ਮੈਂ ਮੂੰਹ ਤੇ ਬੋਲਾਂ ।

ਸਾਰੇ ਭੇਦ ਦਿਲਾਂ ਦੇ ਖੋਲ੍ਹਾਂ ॥

ਬੰਦਾ ਦਿਲ ਦਾ ਹਾਂ ਮੈਂ ਸਾਫ ।

ਤਾਂਈਂਉਂ ਕਰਦਾ ਸੱਭ ਨੂੰ ਮਾਫ ॥

ਹਮੇਸ਼ਾ ਗੱਲ ਮੈਂ ਸੱਚੀ ਬੋਲਾਂ ।

ਬੋਲਾਂ ਸੱਚ ਤੇ ਕਦੇ ਨਾ ਡੋਲਾਂ ॥

ਚਾਚਾ ਬੋਲੀ ਜਾਵੇ ।

ਕੜ੍ਹੀ ਜਿਹੀ ਘੋਲੀ ਜਾਵੇ ॥

ਆਖਿਰ ਆ ਗਿਆ ਮੁੱਦੇ ਉੱਤੇ ।

ਲੋਕ ਜਗਾਤੇ ਜੋ ਸੀ ਸੁੱਤੇ ॥

ਅਖੇ ਬੀਬੀ ਕਰਦੀ ਹੈ ਗੱਲ ਮੇਰੀ ।

ਤੁਸਾਂ ਨੇ ਕਾਹਤੇ ਢਾਈ ਢੇਰੀ ?

ਕਿਉਂ ਨਹੀਂ ਜਰਦੇ ਸਿਫ਼ਤ ਬਈ ਮੇਰੀ ।

ਕੀ ਮੈਂ ਕੀਤੀ ਹੇਰਾਫੇਰੀ ॥

ਚਾਚਾ ਦਿਲ ਦਾ ਸਾਫ਼ ਹੈ ਬਾਹਲਾ ।

ਹਰਦੱਮ ਸੱਚ ਬੋਲਣ ਨੂੰ ਕਾਹਲਾ ॥

ਹਰ ਗੱਲ ਮੂੰਹ ਤੇ ਸਾਫ਼ ਹੀ ਬੋਲੇ ।

ਭੇਦ ਦਿਲਾਂ ਦੇ ਸਾਰੇ ਖੋਲ੍ਹੇ ॥

ਜੋ ਚਾਚੇ ਨੂੰ ਆਖਣ ਮਾੜਾ ।

ਸਮਝੋ ਓਹਦਾ ਹੋਇਆ ਕਬਾੜਾ ॥

ਚਾਚਾ ਰੱਬ ਦੀ ਨਜ਼ਰ ਚਿ ਚੰਗਾ ।

ਜਣੇ-ਕਣੇ ਨਾਲ ਲਏ ਨਾ ਪੰਗਾ ॥

ਨਾ ਮੈਂ ਗੱਲਾਂ ਮਿੱਠੀਆਂ ਕਰਦਾ ,

ਨਾ ਹੀ ਝੂਠ ਮੈਂ ਕਹਿੰਦਾ ।

ਤਾਈਉਂ ਅੱਜ ਤੱਕ ਠਾਠ-ਬਾਠ ਨਾਲ ,

ਵਿੱਚ ਅਮਰੀਕਾ ਰਹਿੰਦਾ ॥

ਇਕੱਲਾ ਕਦੇ ਮੈਂ ਨਾਹੀ ਰਹਿੰਦਾ ,

ਬਾਪੂ ਮੇਰੇ ਅੰਗ ਰਹਿੰਦਾ ।

7ਤੇ ਦਿਨ ਤੇ 24ਵੀ ਘੰਟੇ ,

ਵਿੱਚ ਚਰਨੀ ਓਹਦੇ ਬਹਿੰਦਾ ॥

ਮੇਰਾ ਅਸਲੀ ਬਾਪੂ ਓਹੀ ।

ਸੋਚ ਉਹਦੀ ਤੇ ਪਹਿਰਾ ਦਿੰਦਾ ॥

ਐਵੇਂ ਨਹੀਂ ਹਰ ਵੇਲੇ ਉਹਨੂੰ ।

ਬਾਪੂ ਬਾਪੂ ਕਹਿੰਦਾ ॥

ਭੈ ਕਾਹੂ ਕਉ ਦੇਤਿ ਨਹਿ ।

ਨਹਿ ਭੈ ਮਾਨਤ ਆਨ “।

ਤਾਈਉਂ ਮੇਰੇ ਬਾਪੂ ਦੀ ਜੱਗ ਵਿੱਚ ਉੱਚੀ ਸ਼ਾਨ ॥

ਜਿਥੋਂ ਤੱਕ ਗੱਲ ਫੇਕ ਲੋਕਾਂ ਦੀ ,

ਚਾਚਾ ਜਾਣੇ ਠੁੱਸ ਪਟਾਕੇ ॥

ਉਹ ਹੋਵਣ ਚਾਹੇ ਛੋਟੇ ਘਰਾਂ ਦੇ ,

ਤੇ ਚਾਹੇ ਵੱਡਿਆਂ ਘਰਾਂ ਦੇ ਕਾਕੇ ॥

ਜਾਂਦੇ ਜਾਂਦੇ ਚਾਚਾ ਸੱਭ ਕੁੱਝ ਕਹਿ ਗਿਆ ।

ਥੱਕ ਹਾਰ ਕੇ ਮੰਜੇ ਬਹਿ ਗਿਆ ॥

ਚਾਚੀ ਲੈ ਆਈ ਚਾਹ ਦਾ ਕੱਪ ।

ਓਥੇ ਈ ਹੋ ਗਿਆ ਮੁੱਦਾ ਠੱਪ ॥

ਅਖੇ ਸਵੇਰ ਨੂੰ ਉੱਠ ਨਾਹਵਾਂ-ਧੋਵਾਂਗੇ ।

ਨਵਾਂ ਵਿਸ਼ਾ ਕੋਈ ਛੋਹਵਾਂਗੇ ॥

ਨਵਾਂ ਵਿਸ਼ਾ ਕੋਈ ਛੋਹਵਾਂਗੇ॥

diljit-singh-kahlon ਦਿਲ ਦੇ ਸਾਫ ਲੋਕ/ਦਲਜੀਤ ਸਿੰਘ ਕਾਹਲੋਂ

ਦਲਜੀਤ ਸਿੰਘ ਕਾਹਲੋਂ, ਸੁਪਰਡੈਂਟ

Share this content:

Post Comment