Loading Now

ਰੈਗੂਲੇਟਰੀ ਕਮਿਸ਼ਨ ਦੀ ਚੇਅਰਮੈਨੀ ਲਈ 26 ਅਰਜ਼ੀਆਂ ਪੁੱਜੀਆਂ

ਰੈਗੂਲੇਟਰੀ ਕਮਿਸ਼ਨ ਦੀ ਚੇਅਰਮੈਨੀ ਲਈ 26 ਅਰਜ਼ੀਆਂ ਪੁੱਜੀਆਂ

ਚੰਡੀਗੜ੍ਹ, 23 ਮਈ – ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦੀ ਅਸਾਮੀ ਲਈ ਦਰਜਨਾਂ ਸਾਬਕਾ ਅਧਿਕਾਰੀ ਅਤੇ ਇੰਜਨੀਅਰ ਕਤਾਰ ’ਚ ਹਨ। ਪੰਜਾਬ ਸਰਕਾਰ ਨੇ ਚੇਅਰਮੈਨ ਦੀ ਚੋਣ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਚੋਣ ਕਮੇਟੀ ਬਣਾਈ ਹੈ। ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦਾ ਵਾਧੂ ਚਾਰਜ ਇਸ ਵੇਲੇ ਰਵਿੰਦਰ ਸਿੰਘ ਸੈਣੀ ਕੋਲ ਹੈ। ਸਾਬਕਾ ਆਈ ਏ ਐੱਸ ਅਧਿਕਾਰੀ ਵਿਸ਼ਵਜੀਤ ਖੰਨਾ ਦੇ 22 ਅਪਰੈਲ ਨੂੰ ਸੇਵਾਮੁਕਤ ਹੋਣ ਮਗਰੋਂ ਇਹ ਅਹੁਦਾ ਖ਼ਾਲੀ ਹੋਇਆ ਸੀ। ਕਮਿਸ਼ਨ ਦੇ ਚੇਅਰਮੈਨ ਦੀ ਆਸਾਮੀ ਲਈ 26 ਅਰਜ਼ੀਆਂ ਪੁੱਜੀਆਂ ਹਨ। ਇਨ੍ਹਾਂ ’ਚ ਪੰਜਾਬ ਦੇ ਸਾਬਕਾ ਅਧਿਕਾਰੀ ਏ ਵੇਣੂ ਪ੍ਰਸਾਦ, ਅਨੁਰਾਗ ਅਗਰਵਾਲ, ਮਾਲਵਿੰਦਰ ਸਿੰਘ ਜੱਗੀ, ਸਿੰਮੀ ਗੁਪਤਾ ਆਈ ਆਰ ਐੱਸ, ਸਪੈਸ਼ਲ ਮੁੱਖ ਸਕੱਤਰ ਸਰਵਜੀਤ ਸਿੰਘ, ਵਿਮਲ ਕੁਮਾਰ ਸੇਤੀਆ ਆਦਿ ਸ਼ਾਮਲ ਹਨ। ਕਮਿਸ਼ਨ ਦੇ ਚੇਅਰਮੈਨ ਦਾ ਵਾਧੂ ਚਾਰਜ ਸੰਭਾਲ ਰਹੇ ਰਵਿੰਦਰ ਸਿੰਘ ਸੈਣੀ ਵੀ ਇਸ ਕਤਾਰ ’ਚ ਸ਼ਾਮਲ ਹਨ। ਚੇਅਰਮੈਨੀ ਦੇ ਚਾਹਵਾਨਾਂ ’ਚ ਸਭ ਤੋਂ ਚਰਚਿਤ ਨਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਸੰਜੈ ਗੁਪਤਾ ਦਾ ਹੈ। ਸੰਜੈ ਗੁਪਤਾ 1988 ਬੈਚ ਦੇ ਆਈ ਏ ਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਨੇ 31 ਮਈ ਨੂੰ ਸੇਵਾਮੁਕਤ ਹੋਣਾ ਹੈ। ਚਾਹਵਾਨਾਂ ’ਚ ਹਰਮੋਹਨ ਕੌਰ, ਸੰਦੀਪ ਬੱਤਰਾ, ਅਨਿਲ ਕੁਮਾਰ ਚੌਧਰੀ, ਰੀਤੂ ਬਾਲਾ, ਰਵਿੰਦਰ ਕੁਮਾਰ ਤਿਆਗੀ, ਮੇਜਰ ਲਲਿਤ ਕਪੂਰ, ਰਾਜੇਸ਼ ਕੁਮਾਰ ਸਚਦੇਵਾ, ਸੰਦੀਪ ਸਿੰਘ ਕਾਹਲੋਂ ਦੇ ਨਾਮ ਵੀ ਸ਼ਾਮਲ ਹਨ। ਕਮਿਸ਼ਨ ਦੇ ਚੇਅਰਮੈਨ ਦੀ ਮਿਆਦ ਪੰਜ ਸਾਲ ਹੁੰਦੀ ਹੈ।

Share this content:

Post Comment