Loading Now

ਭਲਕੇ ਪੂਰੇ ਪੰਜਾਬ ‘ਚ ਫੂਕੇ ਜਾਣਗੇ ਰਾਜਪਾਲ ਤੇ ਭਾਜਪਾ ਦੇ ਪੁਤਲੇ

ਭਲਕੇ ਪੂਰੇ ਪੰਜਾਬ ‘ਚ ਫੂਕੇ ਜਾਣਗੇ ਰਾਜਪਾਲ ਤੇ ਭਾਜਪਾ ਦੇ ਪੁਤਲੇ

ਮੁਹਾਲੀ, 15 ਮਈ – ਮੁਹਾਲੀ ਤੋਂ ਪੰਜਾਬ ਦੇ ਰਾਜਪਾਲ ਭਵਨ ਵੱਲ ਕੂਚ ਕਰਨ ਦੌਰਾਨ ਬੁੜੈਲ ਜੇਲ੍ਹ ਦੀ ਪਿਛਲੀ ਸੜਕ ਉੱਤੇ ਕਿਸਾਨਾਂ ‘ਤੇ ਜਲ ਤੋਪਾਂ ਚਲਾਉਣ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਜਿਸ ਕਾਰਨ ਕਈ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਕੁੱਝ ਕਿਸਾਨ ਜ਼ਖਮੀ ਹੋ ਗਏ। ਇਸ ਦੇ ਰੋਸ ਵਜੋਂ ਪ੍ਰਦਰਸ਼ਨਕਾਰੀ ਕਿਸਾਨ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਵੀ ਨਹੀਂ ਗਏ ਅਤੇ ਉੱਥੋਂ ਹੀ ਵਾਪਸ ਮੁੜ ਆਏ।

ਇਸ ਕਿਸਾਨਾਂ ਨੇ ਐਲਾਨ ਕੀਤਾ ਕਿ ਸਨਿੱਚਰਵਾਰ ਵਾਰ ਨੂੰ ਮੁਹਾਲੀ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ‘ਤੇ ਪੰਜਾਬ ਦੇ ਰਾਜਪਾਲ ਅਤੇ ਭਾਜਪਾ ਦੇ ਪੁਤਲੇ ਸਾੜ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਧਰ, ਚੰਡੀਗੜ੍ਹ ਪੁਲਿਸ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਦੋ ਔਰਤਾਂ ਸਮੇਤ 25-30 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਹੁਣ ਇਨ੍ਹਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

Share this content:

Post Comment