ਭਾਰਤ ਦੀ ਨਵੀਂ ਜਨਗਣਨਾ 2026-2027: ਕੀ ਨਤੀਜੇ ਨਿਕਲ ਸਕਦੇ ਹਨ? ਜਨਗਣਨਾ ਲਈ ਲੋਕਾਂ ਲਈ ਜਾਗਰੂਕਤਾ ਨੁਕਤੇ
*ਭਾਰਤ ਦੀ 16ਵੀਂ ਜਨਗਣਨਾ* ਸ਼ੁਰੂ ਹੋ ਚੁੱਕੀ ਹੈ। ਇਹ ਆਜ਼ਾਦੀ ਤੋਂ ਬਾਅਦ ਦੀ *ਪਹਿਲੀ ਡਿਜੀਟਲ + ਜਾਤੀ ਜਨਗਣਨਾ* ਹੋਵੇਗੀ।
*1. ਜਨਗਣਨਾ ਦਾ ਸਮਾਂ-ਸਾਰਣੀ ?*
*ਸੈਲਫ ਐਨਯੂਮੇਰੇਸ਼ਨ** 30 ਅਪ੍ਰੈਲ ਤੋਂ 14 ਮਈ 2026 ਤੱਕ ਲੋਕ ਖੁਦ ਆਨਲਾਈਨ ਡਾਟਾ ਭਰ ਸਕਦੇ ਹਨ।
**ਪਹਿਲਾ ਪੜਾਅ ** 22 ਮਈ ਤੋਂ 20 ਜੂਨ 2026 ਯੂ.ਪੀ. ਵਿਚ, ਪੰਜਾਬ ਵਿਚ 15 ਮਈ ਤੋਂ 13 ਜੂਨ 2026 ਮਕਾਨ ਸੂਚੀ, ਸਹੂਲਤਾਂ, ਸੰਪਤੀ ਦੇ 33 ਸਵਾਲ ਭਰੇ ਜਾਣਗੇ।
**ਦੂਜਾ ਪੜਾਅ** ਫਰਵਰੀ 2027 ਹਰ ਵਿਅਕਤੀ ਦੀ ਗਿਣਤੀ + **ਜਾਤੀ ਜਨਗਣਨਾ**
ਪੰਜਾਬ ਵਿਚ *65,000 ਕਰਮਚਾਰੀ* ਘਰ-ਘਰ ਜਾਣਗੇ।
*2. ਇਸ ਵਾਰ ਕੀ ਨਵਾਂ ਹੈ?*
1. *100% ਡਿਜੀਟਲ:* 30 ਲੱਖ ਕਰਮਚਾਰੀ ਮੋਬਾਈਲ ਐਪ ਰਾਹੀਂ ਡਾਟਾ ਭਰਨਗੇ। ਕਾਗਜ਼ ਦੀ ਵਰਤੋਂ ਨਹੀਂ ਹੋਵੇਗੀ।
2. *ਜਾਤੀ ਜਨਗਣਨਾ:* 1931 ਤੋਂ ਬਾਅਦ ਪਹਿਲੀ ਵਾਰ ਹਰ ਵਿਅਕਤੀ ਦੀ ਜਾਤੀ ਪੁੱਛੀ ਜਾਵੇਗੀ।
3. *ਡਿਜੀਟਲ ਡੌਟ ਮੈਪਿੰਗ:* ਹਰ ਘਰ ਨੂੰ ਜੀ ਪੀ ਐਸ (GPS) ਨਾਲ ਨਕਸ਼ੇ ਤੇ ਲਾਇਆ ਜਾਵੇਗਾ।
4. *ਕੁਲ 33 ਸਵਾਲ ਪੁਛੇ ਜਾਣਗੇ ਜਿਵੇੰ ਕਿ ਮਕਾਨ ਦੀ ਹਾਲਤ,ਬਿਜਲੀ- ਪਾਣੀ, ਇੰਟਰਨੈੱਟ, ਟੀਵੀ, ਵਾਹਨ, ਛੱਤ-ਕੰਧ ਦਾ ਸਮਾਨ ਆਦਿ।
*3. ਪਸੀਨਗੋਈ: ਕੀ ਨਤੀਜੇ ਨਿਕਲ ਸਕਦੇ ਹਨ?*
ਇਹ ਸਰਕਾਰੀ ਅੰਕੜੇ ਹੋਣਗੇ, ਪਰ ਮਾਹਿਰਾਂ ਦੇ ਅੰਦਾਜ਼ੇ ਇਹ ਹਨ:
1. *ਆਬਾਦੀ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੀ ਗਿਣਤੀ *146 ਕਰੋੜ* ਤੋਂ ਉੱਪਰ ਨਿਕਲੇਗੀ। ਪੰਜਾਬ ਦੀ ਆਬਾਦੀ 3.2 ਕਰੋੜ ਦੇ ਲਗਭਗ ਹੋਵੇਗੀ।
2. *ਲਿੰਗ ਅਨੁਪਾਤ:* ‘ਬੇਟੀ ਬਚਾਓ’ ਮੁਹਿੰਮ ਕਰਕੇ ਕੁੜੀਆਂ ਦੀ ਗਿਣਤੀ 2011 ਨਾਲੋਂ ਸੁਧਰੇਗੀ।
3. ਸ਼ਹਿਰੀਕਰਨ:* 2011 ਵਿਚ 31% ਲੋਕ ਸ਼ਹਿਰਾਂ ਵਿਚ ਸਨ। ਹੁਣ ਇਹ ਗਿਣਤੀ *40% ਤੋਂ ਵੱਧ* ਨਿਕਲ ਸਕਦੀ ਹੈ।
4. *ਪਰਵਾਸ:* ਪੰਜਾਬ ਤੋਂ ਵਿਦੇਸ਼ਾ ਵਿਚ ਗਏ ਨੌਜਵਾਨਾਂ ਕਰਕੇ ਕਈ ਜ਼ਿਲ੍ਹਿਆਂ ਵਿਚ ਆਬਾਦੀ ਘੱਟ ਵਿਖਾਈ ਦੇ ਸਕਦੀ ਹੈ।
5. *ਜਾਤੀ ਅੰਕੜੇ:* ਓਬੀਸੀ, ਅਨੁਸੂਚਿਤ ਤੇ ਜਨਰਲ ਵਰਗਾਂ ਦੀ ਅਸਲ ਪ੍ਰਤੀਸ਼ਤੱਤਾ ਸਾਹਮਣੇ ਆਵੇਗੀ। ਇਸ ਨਾਲ ਰਾਖਵਾਂਕਰਨ ਨੀਤੀ, ਸੀਮਾਬੰਦੀ ਤੇ ਅਸਰ ਪਵੇਗਾ।
6. *ਸਹੂਲਤਾਂ:* ਕਿੰਨੇ ਘਰਾਂ ਵਿਚ ਪੱਕੀ ਛੱਤ, ਪਖਾਨਾ, ਇੰਟਰਨੈੱਟ, ਐਲ ਪੀ ਜੀ ਗੈਸ ਹੈ , ਇਸ ਦਾ ਸਹੀ ਡਾਟਾ ਮਿਲੇਗਾ। ਭਵਿੱਖ ਦੀਆਂ ਨੀਤੀਆਂ ਇਸ ਦੇ ਅਧਾਰ ਤੇ ਬਣਨਗੀਆਂ।
7. *ਸਭ ਤੋਂ ਵੱਡਾ ਅਸਰ:* 2029 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ” ਚੋਣ ਹਲਕਿਆਂ ਦੀ ਨਵੀਂ ਹੱਦਬੰਦੀ” ਹੋਵੇਗੀ। ਜਿਸ ਸੂਬੇ ਦੀ ਆਬਾਦੀ ਵੱਧੇਗੀ ਉਸ ਦੀਆਂ ਸੀਟਾਂ ਵਧਣਗੀਆਂ।
*4. ਲੋਕਾਂ ਨੂੰ ਜਾਗਰੂਕ ਕਰਨ ਲਈ 10 ਜ਼ਰੂਰੀ ਨੁਕਤੇ*
ਜਨਗਣਨਾ ਸਿਰਫ਼ ਸਰਕਾਰ ਦਾ ਕੰਮ ਨਹੀਂ, ਸਾਡੀ ਸਭ ਦੀ ਨਿੱਜੀ ਜ਼ਿੰਮੇਵਾਰੀ ਵੀ ਹੈ। ਇਹ ਨੁਕਤੇ ਹਰ ਨਾਗਰਿਕ ਨੂੰ ਧਿਆਨ ਵਿਚ ਰੱਖਣੇ ਚਾਹੀਦੇ ਹਨ:-
1. *ਇਹ ਜ਼ਿੰਮੇਵਾਰੀ ਹੈ, ਹੱਕ ਵੀ:* ਜਨਗਣਨਾ ਕਾਨੂੰਨ 1948 ਮੁਤਾਬਕ ਜਾਣਕਾਰੀ ਦੇਣਾ ਲਾਜ਼ਮੀ ਹੈ। ਸਹੀ ਜਾਣਕਾਰੀ ਨਾਲ ਤੁਹਾਡੇ ਇਲਾਕੇ ਨੂੰ ਸਕੂਲ, ਹਸਪਤਾਲ, ਸੜਕ ਦਾ ਬਜਟ ਮਿਲਦਾ ਹੈ।
2. *ਡਰੋ ਨਾ, ਡਾਟਾ ਗੁਪਤ ਹੈ:* ਤੁਹਾਡੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। ਨਾ ਇਨਕਮ ਟੈਕਸ, ਨਾ ਪੁਲਿਸ, ਨਾ ਕੋਈ ਬੈਂਕ ਨਾਲ, ਇਹ ਸਿਰਫ਼ ਭਵਿੱਖ ਦੀਆਂ ਯੋਜਨਾਵਾਂ ਤੇ ਅੰਕੜਿਆਂ ਲਈ ਹਨ।
3. *ਸੈਲਫ ਐਨਯੂਮੇਰੇਸ਼ਨ ਕਰੋ:* ਇਹ ਸੁਰੂ ਹੋ ਚੁੱਕੀ ਹੈ ਤੇ 14 ਮਈ 2026 ਤੱਕ ਹਰ ਵਿਅਕਤੀ ਖੁਦ ਆਨਲਾਈਨ ਫਾਰਮ ਭਰ ਸਕਦਾ। ਇਸ ਨਾਲ ਜਨਗਣਨਾ ਕਰਮਚਾਰੀ ਦਾ ਸਮਾਂ ਬਚੇਗਾ ਤੇ ਗਲਤੀ ਦੀ ਗੁੰਜਾਇਸ਼ ਵੀ ਘੱਟ ਹੋਵੇਗੀ।
4. *ਫਰਜ਼ੀ ਕਰਮਚਾਰੀ ਤੋਂ ਬਚੋ:* ਅਸਲੀ ਕਰਮਚਾਰੀ ਕੋਲ ਸਨਾਖਤੀ ਕਾਰਡ *(I-Card) ਤੇ ਮੋਬਾਈਲ ਐਪ* ਹੋਵੇਗੀ। ਉਹ ਕਦੇ ਵੀ *ਬੈਂਕ ਖਾਤਾ, ਓਟੀਪੀ, ਪੈਸੇ* ਨਹੀਂ ਮੰਗੇਗਾ। ਜੇਕਰ ਸ਼ੱਕ ਹੋਵੇ ਤਾਂ ਨਾਗਰਿਕ 1091 ਤੇ ਕਾਲ ਕਰ ਸਕਦੇ ਹਨ।
5. *33 ਸਵਾਲਾਂ ਦੀ ਤਿਆਰੀ:* ਮਕਾਨ ਕਦੋਂ ਬਣਿਆ, ਛੱਤ-ਕੰਧ ਕਿਸ ਚੀਜ਼ ਦੀ, ਪੀਣ ਵਾਲਾ ਪਾਣੀ, ਪਖਾਨਾ, ਬਿਜਲੀ, ਐਲ ਪੀ ਜੀ, ਇੰਟਰਨੈੱਟ, ਕਾਰ-ਸਕੂਟਰ, ਮੋਬਾਈਲ ਹੈ ਜਾਂ ਨਹੀਂ। ਪਹਿਲਾਂ ਘਰ ਦੇ ਸਾਰੇ ਮੈਬਰ ਬੈਠ ਕੇ ਆਪਸ ਵਿਚ ਚਰਚਾ ਕਰ ਲੈਣ।
6. *ਜਾਤੀ ਵਾਲਾ ਕਾਲਮ ਧਿਆਨ ਨਾਲ ਭਰੋ:
7. ਜਾਤੀ ਉਹੀ ਲਿਖਵਾਓ ਜੋ ਤੁਹਾਡੇ *ਜਾਤੀ ਸਰਟੀਫਿਕੇਟ* ਤੇ ਹੈ। “ਪਤਾ ਨਹੀਂ” ਜਾਂ “ਜਨਰਲ” ਲਿਖਵਾਉਣ ਨਾਲ ਤੁਹਾਡੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੈ।
7. *ਪਰਵਾਸੀ ਮੈਂਬਰ ਵੀ ਗਿਣੋ:* ਜੇ ਤੁਹਾਡਾ ਪੁੱਤ/ਧੀ ਪੜ੍ਹਾਈ ਜਾਂ ਕੰਮ ਲਈ ਕੈਨੇਡਾ/ਦਿੱਲੀ ਗਿਆ ਹੈ, ਪਰ ਉਸ ਦਾ *ਰਾਸ਼ਨ ਕਾਰਡ/ਵੋਟ ਤੁਹਾਡੇ ਘਰ* ਹੈ, ਤਾਂ ਉਸ ਦਾ ਨਾਂ ਵੀ ਪਰਿਵਾਰ ਵਿਚ ਲਿਖਵਾਓ। ਉਹ ਆਮ ਤੌਰ ਤੇ ਰਹਿਣ ਵਾਲਾ ਮੈਂਬਰ” ਗਿਣਿਆ ਜਾਵੇਗਾ।
8. *ਕਿਰਾਏਦਾਰ ਤੇ ਮਜ਼ਦੂਰ ਨਾ ਭੁੱਲੋ:* ਤੁਹਾਡੇ ਘਰ ਜਾਂ ਖੇਤ ਵਿਚ ਜੋ ਮਜ਼ਦੂਰ 6 ਮਹੀਨੇ ਤੋਂ ਰਹਿ ਰਿਹਾ ਹੈ, ਉਸ ਦੀ ਗਿਣਤੀ ਵੀ ਹੋਵੇਗੀ। ਮਕਾਨ ਮਾਲਕ ਉਸ ਨੂੰ ਗਿਣਤੀ ਵਿਚ ਸ਼ਾਮਲ ਕਰਵਾਉਣ।
9. *ਦਿਵਿਆਂਗ, ਬਜ਼ੁਰਗ, ਤੀਜਾ ਲਿੰਗ:* ਘਰ ਦੇ ਹਰ ਮੈਂਬਰ ਦੀ ਸਹੀ ਜਾਣਕਾਰੀ ਦਿੱਤੀ ਜਾਵੇ। ਸਰਕਾਰ ਪੈਨਸ਼ਨ, ਸਹਾਇਤਾ, ਰੈਂਪ ਵਰਗੀਆਂ ਸਹੂਲਤਾਂ ਇਨ੍ਹਾਂ ਅੰਕੜਿਆਂ ਦੇ ਆਧਾਰ ਤੇ ਹੀ ਦੇਵੇਗੀ।
10. *ਇਹ “ਡਿਜੀਟਲ ਡੌਟ” ਤੁਹਾਡੀ ਤਾਕਤ ਹੈ:*ਜੀ ਪੀ ਐਸ ਮੈਪਿੰਗ ਨਾਲ ਹੜ੍ਹ ਜਾਂ ਭੂਚਾਲ ਵੇਲੇ ਸਰਕਾਰ ਨੂੰ ਪਤਾ ਹੋਵੇਗਾ ਕਿ ਤੁਹਾਡੇ ਘਰ ਕਿੰਨੇ ਜੀਅ ਹਨ। ਐਂਬੂਲੈਂਸ, ਰਾਸ਼ਨ ਸਿੱਧਾ ਪਹੁੰਚੇਗਾ।
*ਯਾਦ ਰੱਖੋ:* _”ਜੋ ਗਿਣਿਆ ਜਾਂਦਾ ਹੈ, ਉਹੀ ਵਿਕਾਸ ਦੀ ਯੋਜਨਾ ਵਿਚ ਆਉਂਦਾ ਹੈ।”ਜੇ ਅਸੀਂ ਸਹੀ ਗਿਣਤੀ ਨਹੀਂ ਕਰਵਾਵਾਂਗੇ, ਤਾਂ ਸਾਡੇ ਪਿੰਡ ਦਾ ਸਕੂਲ, ਡਿਸਪੈਂਸਰੀ, ਸੜਕ ਦਾ ਬਜਟ ਕਿਸੇ ਹੋਰ ਪਿੰਡ ਚਲਾ ਜਾਵੇਗਾ।
ਇਸ ਲਈ *15 ਮਈ ਤੋਂ 13 ਜੂਨ 2026* ਤੱਕ ਜਦੋਂ ਕਰਮਚਾਰੀ ਘਰ ਆਉਣ, ਉਨ੍ਹਾਂ ਨਾਲ ਸਹਿਯੋਗ ਕਰੋ। ਆਪਣੇ 10 ਮਿੰਟ ਦੇ ਕੇ ਆਪਣੇ ਇਲਾਕੇ ਦੇ 10 ਸਾਲ ਸੰਵਾਰੋ।

ਗਿਆਨ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ
ਨਿਊ ਦਸਮੇਸ ਨਗਰ , ਮੋਗਾ
ਫੋਨ 9815784100
Share this content:



Post Comment