Loading Now

ਕਵਿਤਾ/ਅਹਿਸਾਸ/ਅਮਰੀਜੀਤ ਦਸੂਹਾ

ਕਵਿਤਾ/ਅਹਿਸਾਸ/ਅਮਰੀਜੀਤ ਦਸੂਹਾ

ਦਸਤੂਰ ਕੀ ਧਰਤੀ ਤੇ,ਜਿੰਦਗੀ ਦੇ ਬੀਤਣ ਦਾ,

ਵਰਿਆਂ ਚ ਲੰਘਦੇ ਪਲ ਨੇ,ਪਲਾਂ ਚ ਸਦੀ ਬੀਤਣ ਦਾ,

ਪਰਵਾਹ ਨਹੀਂ ਖੁਦਗਰਜ਼,ਰਿਸ਼ਤਿਆਂ ਦੇ ਟੁੱਟਣ ਦਾ,

ਸੰਨਾਟਿਆਂ ਦੀ ਗੋਂਦ ਅੰਦਰ ,ਸਾਹਾਂ ਦੇ ਮੁੱਕਣ ਦਾ,

ਪੀੜ ਨਹੀਂ ਜਿੱਤਾਂ ਉੱਤੇ,ਸੱਜਣਾਂ ਦੇ ਛੱਡਣ ਦਾ,

ਦਰਦ ਹੈ ਹਾਰਾਂ ਉੱਤੇ,ਦੁਨੀਆਂ ਦੇ ਹੱਸਣ ਦਾ,

ਫਿਕਰ ਹੈ ਔਖੇ ਵੇਲੇ ,ਹੌਸਲਿਆਂ ਦੇ ਟੁੱਟਣ ਦਾ,

ਬੇਸਿਰਨਾਵੇਂ ਰਾਹਾਂ ਚ , ਮੁਸੀਬਤ ਦੇ ਪੁੱਜਣ ਦਾ,

ਸੁਪਨਿਆਂ ਦੇ ਸ਼ਹਿਰ ਅੰਦਰ ,ਅਰਮਾਨਾਂ ਦੇ ਮਰਨ ਦਾ,

ਰਾਤਾਂ ਦੇ ਸੰਨਾਟੇ ਚ,ਅਹਿਸਾਸਾਂ ਦੇ ਸੜਣ ਦਾ,

ਯਾਦਾਂ ਦੀ ਬਾਰਿਸ਼ ਅੰਦਰ ,ਰੂਹਾਂ ਦੇ ਹੰਝੂ ਵਗਣ ਦਾ,

ਖਾਮੋਸ਼ੀ ਦੇ ਲਫਜਾਂ ਚ ,ਦਰਦਾਂ ਦੇ ਉੱਕਰਨ ਦਾ,

ਅਮਰ ਬੇਫਿਕਰ ਗੱਲਾਂ ਚ,ਮੂੰਹੋਂ ਉਗਲੇ ਜ਼ਹਿਰ ਦਾ,

 ਚੁੱਪ ਦੀ ਗੋਂਦ ਵਿੱਚ ਵੜ ਕੇ, ਮਜ਼ਾਂ ਲੈਣਾਂ ਲਹਿਰ ਦਾ,

Amarjit-Dasuya-171x300 ਕਵਿਤਾ/ਅਹਿਸਾਸ/ਅਮਰੀਜੀਤ ਦਸੂਹਾ

ਅਮਰਜੀਤ ਦਸੂਹਾ

( 8968933711)

Share this content:

Post Comment