Loading Now

LPG ਸਿਲੰਡਰ ਦੇ ਭਾਅ ਵਿਚ ਹੋਇਆ ਇਤਿਹਾਸਕ ਵਾਧਾ

LPG ਸਿਲੰਡਰ ਦੇ ਭਾਅ ਵਿਚ ਹੋਇਆ ਇਤਿਹਾਸਕ ਵਾਧਾ

1 ਮਈ – ਪੱਛਮੀ ਬੰਗਾਲ ਸਮੇਤ ਕਈ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਖਤਮ ਹੋਣ ਨਾਲ ਹੀ ਮਹਿੰਗਾਈ ਦਾ ਅਸਰ ਨਜ਼ਰ ਆਉਣ ਲੱਗ ਪਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ 1 ਮਈ 2026 ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਇਕੋ ਝਟਕੇ ਕਰੀਬ 1,000 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹੁਣ ਦਿੱਲੀ, ਮੁੰਬਈ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਕਮਰਸ਼ੀਅਲ ਐਲਪੀਜੀ ਦੀ ਕੀਮਤ 3,000 ਰੁਪਏ ਤੋਂ ਵੀ ਉੱਪਰ ਚਲੀ ਗਈ ਹੈ। ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ ਇਸ ਵੇਲੇ ਕੋਈ ਵਾਧਾ ਨਹੀਂ ਕੀਤਾ ਗਿਆ।
ਸਰਕਾਰੀ ਤੇਲ ਕੰਪਨੀਆਂ ਦੇ ਅੰਕੜਿਆਂ ਮੁਤਾਬਕ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਭਾਅ ਵੱਖ-ਵੱਖ ਸ਼ਹਿਰਾਂ ਵਿੱਚ ਵੱਖਰੇ ਤਰੀਕੇ ਨਾਲ ਵਧਾਏ ਗਏ ਹਨ। ਦਿੱਲੀ ਵਰਗੇ ਮਹਾਨਗਰਾਂ ਵਿੱਚ ਲਗਭਗ 1,000 ਰੁਪ
ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਮਤਾਂ ਵਿਚ ਵੱਡਾ ਅੰਤਰ ਵੀ ਵੇਖਣ ਨੂੰ ਮਿਲ ਰਿਹਾ ਹੈ। ਕਮਰਸ਼ੀਅਲ ਸਿਲੰਡਰ ਦੇ ਭਾਅ ਵਧਣ ਨਾਲ ਵਿਆਹ ਦੇ ਮੌਸਮ ਵਿਚ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਹੁਣ ਹੋਟਲ-ਰੈਸਟੋਰੈਂਟ ਵਿੱਚ ਖਾਣਾ ਹੋਰ ਮਹਿੰਗਾ ਹੋ ਸਕਦਾ ਹੈ।
ਦਿੱਲੀ ਵਿਚ ਕਿੰਨਾ ਵਧਿਆ ਰੇਟ

ਸਰਕਾਰੀ ਤੇਲ ਕੰਪਨੀ ਇੰਡਿਅਨ ਆਇਲ ਦੇ ਅਨੁਸਾਰ, 1 ਮਈ ਤੋਂ ਦਿੱਲੀ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 993 ਰੁਪਏ ਵਧ ਕੇ ਹੁਣ 3,071.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਹਾਲਾਂਕਿ ਰਾਜਧਾਨੀ ਵਿਚ 14.2 ਕਿਲੋਗ੍ਰਾਮ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਇਹ ਅਜੇ ਵੀ 913 ਰੁਪਏ ਵਿਚ ਮਿਲ ਰਿਹਾ ਹੈ। ਦਿੱਲੀ ਨਾਲ ਨਾਲ ਹੋਰ ਮਹਾਨਗਰਾਂ ਵਿੱਚ ਵੀ ਅੱਜ ਤੋਂ ਐਲਪੀਜੀ ਦੀਆਂ ਕੀਮਤਾਂ ਵਧ ਗਈਆਂ ਹਨ।
ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਧ ਕੇ 3,024 ਰੁਪਏ ਹੋ ਗਈ ਹੈ, ਜੋ ਪਹਿਲਾਂ 2,031 ਰੁਪਏ ਸੀ। ਇੱਥੇ ਘਰੇਲੂ ਸਿਲੰਡਰ ਦੀ ਕੀਮਤ 912.50 ਰੁਪਏ ‘ਤੇ ਸਥਿਰ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਕਮਰਸ਼ੀਅਲ ਸਿਲੰਡਰ 3,202 ਰੁਪਏ ਦਾ ਹੋ ਗਿਆ ਹੈ, ਜੋ ਪਹਿਲਾਂ 2,208 ਰੁਪਏ ਸੀ। ਇੱਥੇ ਵੀ ਲਗਭਗ 990 ਰੁਪਏ ਦਾ ਵਾਧਾ ਹੋਇਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇਹ ਕੀਮਤ 3,099 ਰੁਪਏ ਹੋ ਗਈ ਹੈ, ਜੋ ਪਹਿਲਾਂ 2,031 ਰੁਪਏ ਸੀ, ਜਦਕਿ ਘਰੇਲੂ ਸਿਲੰਡਰ 916.5 ਰੁਪਏ ਵਿਚ ਹੀ ਮਿਲ ਰਿਹਾ ਹੈ। ਦੱਖਣੀ ਮਹਾਨਗਰ ਚੇਨਈ ਵਿੱਚ ਕਮਰਸ਼ੀਅਲ ਐਲਪੀਜੀ 3,237 ਰੁਪਏ ਹੋ ਗਿਆ ਹੈ, ਜੋ ਪਹਿਲਾਂ 2,246.50 ਰੁਪਏ ਸੀ, ਅਤੇ ਇੱਥੇ ਘਰੇਲੂ ਸਿਲੰਡਰ 928.50 ਰੁਪਏ ਦਾ ਹੈ।
ਯੂਪੀ ਅਤੇ ਬਿਹਾਰ ਵਿਚ ਕਿੰਨੇ ਵਧੇ ਰੇਟ

ਇੰਡਿਅਨ ਆਇਲ ਦੇ ਅਨੁਸਾਰ, ਪਟਨਾ ਵਿਚ ਕਮਰਸ਼ੀਅਲ ਸਿਲੰਡਰ 2,365 ਰੁਪਏ ਤੋਂ ਵਧ ਕੇ 3,361 ਰੁਪਏ ਹੋ ਗਿਆ ਹੈ, ਜਦਕਿ ਘਰੇਲੂ ਸਿਲੰਡਰ 1,011 ਰੁਪਏ ‘ਤੇ ਹੀ ਹੈ। ਯੂਪੀ ਦੇ ਕਈ ਸ਼ਹਿਰਾਂ ਵਿਚ ਵੀ ਅੱਜ ਤੋਂ ਕੀਮਤਾਂ ਵਧ ਗਈਆਂ ਹਨ। ਗੋਰਖਪੁਰ ਵਿੱਚ ਕਮਰਸ਼ੀਅਲ ਸਿਲੰਡਰ 3,255.50 ਰੁਪਏ ਹੋ ਗਿਆ ਹੈ ਅਤੇ ਘਰੇਲੂ ਸਿਲੰਡਰ 975 ਰੁਪਏ ਦਾ ਮਿਲ ਰਿਹਾ ਹੈ। ਲਖਨਊ ਵਿੱਚ ਕਮਰਸ਼ੀਅਲ ਸਿਲੰਡਰ 3,194 ਰੁਪਏ ਹੋ ਗਿਆ ਹੈ, ਜੋ ਪਹਿਲਾਂ 2,201 ਰੁਪਏ ਸੀ, ਅਤੇ ਘਰੇਲੂ ਸਿਲੰਡਰ 950.50 ਰੁਪਏ ‘ਤੇ ਹੀ ਹੈ। ਆਗਰਾ ਵਿੱਚ ਵੀ ਕਮਰਸ਼ੀਅਲ ਸਿਲੰਡਰ +3,125.50 ਰੁਪਏ ਹੋ ਗਿਆ ਹੈ, ਜੋ ਪਹਿਲਾਂ 2,132.50 ਰੁਪਏ ਸੀ

Share this content:

Post Comment