Loading Now

ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਕਾਰਜਕਾਲ 1ਸਾਲ ਤੋਂ 2.5 ਸਾਲ ਕਰਨ ਦੀ ਤਿਆਰੀ

ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਕਾਰਜਕਾਲ 1ਸਾਲ ਤੋਂ 2.5 ਸਾਲ ਕਰਨ ਦੀ ਤਿਆਰੀ

ਚੰਡੀਗੜ੍ਹ 22 ਅਪ੍ਰੈ੍ਲ 2026 – ਵਰਤਮਾਨ ਵਿੱਚ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਕਾਰਜਕਾਲ ਸਿਰਫ਼ 1 ਸਾਲ ਦਾ ਹੁੰਦਾ ਹੈ । ਹੁਣ ਪ੍ਰਸ਼ਾਸਨ ਵੱਲੋਂ ਇਸ ਨੂੰ ਵਧਾ ਕੇ ਢਾਈ ਸਾਲ (2.5 ਸਾਲ) ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਇੱਕ ਰਸਮੀ ਪ੍ਰਸਤਾਵ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ।

ਇਸ ਬਦਲਾਅ ਨੂੰ ਲਾਗੂ ਕਰਨ ਲਈ ‘ਪੰਜਾਬ ਨਗਰ ਨਿਗਮ ਐਕਟ, 1976’ (ਜੋ ਚੰਡੀਗੜ੍ਹ ‘ਤੇ ਲਾਗੂ ਹੁੰਦਾ ਹੈ) ਵਿੱਚ ਸੋਧ ਕਰਨੀ ਪਵੇਗੀ। ਪ੍ਰਸ਼ਾਸਨ ਅਤੇ ਸਿਆਸੀ ਮਾਹਿਰਾਂ ਅਨੁਸਾਰ 1 ਸਾਲ ਦਾ ਸਮਾਂ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਕਈ ਦਿੱਕਤਾਂ ਆਉਂਦੀਆਂ ਹਨ। ਇੱਕ ਸਾਲ ਦਾ ਸਮਾਂ ਨਵੀਂਆਂ ਨੀਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਨਾਕਾਫ਼ੀ ਹੁੰਦਾ ਹੈ । ਢਾਈ ਸਾਲ ਦਾ ਸਮਾਂ ਮਿਲਣ ਨਾਲ ਮੇਅਰ ਸ਼ਹਿਰ ਦੇ ਵਿਕਾਸ ਪ੍ਰੋਜੈਕਟਾਂ ਨੂੰ ਬਿਹਤਰ ਤਰੀਕੇ ਨਾਲ ਨੇਪਰੇ ਚਾੜ੍ਹ ਸਕਣਗੇ।

ਹਰ ਸਾਲ ਹੋਣ ਵਾਲੀਆਂ ਮੇਅਰ ਚੋਣਾਂ ਕਾਰਨ ਨਿਗਮ ਵਿੱਚ ਅਕਸਰ ਸਿਆਸੀ ਖਿੱਚੋਤਾਣ ਬਣੀ ਰਹਿੰਦੀ ਹੈ। ਲੰਬੇ ਕਾਰਜਕਾਲ ਨਾਲ ਸਥਿਰਤਾ ਆਵੇਗੀ। ਕਈ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰਾਜਾਂ ਵਿੱਚ ਵੀ ਮੇਅਰ ਦਾ ਕਾਰਜਕਾਲ ਜ਼ਿਆਦਾ ਹੁੰਦਾ ਹੈ, ਜਿਸ ਨੂੰ ਆਧਾਰ ਬਣਾ ਕੇ ਇਹ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ

Share this content:

Post Comment