Loading Now

ਸਰਵਿਸ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਚਲੀ ਗੋਲੀ, DSP ਦੀ ਮੌਤ

ਸਰਵਿਸ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਚਲੀ ਗੋਲੀ, DSP ਦੀ ਮੌਤ

ਫਗਵਾੜਾ, 22 ਅਪ੍ਰੈਲ – ਫਗਵਾੜਾ ’ਚ ਡੀਐੱਸਪੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਯੋਗੇਸ਼ ਕੁਮਾਰ ਸ਼ਰਮਾ ਦੀ ਘਰ ਵਿਚ ਹੀ ਸਰਵਿਸ ਰਿਵਾਲਵਰ ਦੀ ਸਫ਼ਾਈ ਕਰਦੇ ਸਮੇਂ ਭੇਤਭਰੇ ਹਾਲਾਤ ’ਚ ਗੋਲ਼ੀ ਚੱਲਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਹੁਣੇ ਹੀ ਐੱਸਟੀਐੱਫ ਤੋਂ ਟਰਾਂਸਫਰ ਹੋਣ ਮਗਰੋਂ ਚੰਡੀਗੜ੍ਹ ਵਿਖੇ ਪੋਸਟਿੰਗ ਹੋਈ ਸੀ। ਉਨ੍ਹਾਂ ਦੇ ਪਿਤਾ ਰਾਮ ਸਰੂਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੁਲਿਸ ਕੁਆਰਟਰਾਂ ਵਿਚ ਰਹਿੰਦਾ ਸੀ ਜਦਕਿ ਉਨ੍ਹਾਂ ਦੀ ਨੂੰਹ ਸਵਰਾਜ ਕਾਲੋਨੀ ਵਿਚ ਰਹਿੰਦੀ ਹੈ।

ਉਹ ਜਦੋਂ ਆਪਣੀ ਨੂੰਹ ਨੂੰ ਕਾਰ ਦੇਣ ਲਈ ਸਵਰਾਜ ਕਾਲੋਨੀ ਵਿਖੇ ਗਏ ਹੋਏ ਸਨ ਤਾਂ ਪਿੱਛੋਂ ਯੋਗੇਸ਼ ਜਦੋਂ ਆਪਣੀ ਸਰਵਿਸ ਰਿਵਾਲਵਰ ਸਾਫ ਕਰ ਰਹੇ ਸਨ ਤਾਂ ਅਚਾਨਕ ਗੋਲ਼ੀ ਚੱਲ ਗਈ ਜਿਹੜੀ ਉਨ੍ਹਾਂ ਦੀ ਛਾਤੀ ਵਿਚ ਲੱਗੀ। ਉਨ੍ਹਾਂ ਨਾਲ ਰਹਿ ਰਹੇ ਹੋਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਜੌਹਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।

Share this content:

Post Comment