Loading Now

ਬਦਲਦੇ ਮੌਸਮ ਦੌਰਾਨ ਅੱਖਾਂ ਦੀ ਸੰਭਾਲ ਜ਼ਰੂਰੀ – ਡਾ. ਰੁਪਾਲੀ ਸੇਠੀ

ਬਦਲਦੇ ਮੌਸਮ ਦੌਰਾਨ ਅੱਖਾਂ ਦੀ ਸੰਭਾਲ ਜ਼ਰੂਰੀ – ਡਾ. ਰੁਪਾਲੀ ਸੇਠੀ

ਮੋਗਾ, 28 ਫਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਿਵਿਲ ਹਸਪਤਾਲ ਵਿੱਚ ਅੱਖਾਂ ਦੀ ਮਾਹਿਰ ਡਾ. ਰੁਪਾਲੀ ਸੇਠੀ ਨੇ ਕਿਹਾ ਹੈ ਕਿ ਬਦਲਦੇ ਮੌਸਮ ਦੌਰਾਨ ਅੱਖਾਂ ਦੀ ਖ਼ਾਸ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਮੌਸਮ ਦੇ ਤਬਦੀਲੀ ਨਾਲ ਧੂੜ, ਪਰਾਗ-ਕਣ (ਪੋਲਨ), ਇਨਫੈਕਸ਼ਨ ਅਤੇ ਐਲਰਜੀ ਦੇ ਮਾਮਲੇ ਵੱਧ ਜਾਂਦੇ ਹਨ, ਜਿਸ ਕਾਰਨ ਅੱਖਾਂ ਵਿੱਚ ਲਾਲੀ, ਖਾਰਸ਼, ਪਾਣੀ ਆਉਣਾ ਜਾਂ ਸੁਜਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਡਾ. ਸੇਠੀ ਨੇ ਦੱਸਿਆ ਕਿ ਲੋਕ ਹੇਠਾਂ ਦਿੱਤੀਆਂ ਸਾਵਧਾਨੀਆਂ ਅਪਣਾਉਣ:

ਬਾਹਰ ਜਾਂਦੇ ਸਮੇਂ ਸਨਗਲਾਸਜ਼ ਦੀ ਵਰਤੋਂ ਕਰੋ ਤਾਂ ਜੋ ਧੂੜ ਅਤੇ ਤੇਜ਼ ਧੁੱਪ ਤੋਂ ਬਚਾਵ ਹੋ ਸਕੇ। ਅੱਖਾਂ ਨੂੰ ਵਾਰ-ਵਾਰ ਹੱਥ ਨਾ ਲਗਾਓ ਅਤੇ ਹੱਥਾਂ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖੋ। ਜੇ ਅੱਖਾਂ ਵਿੱਚ ਜਲਣ ਜਾਂ ਲਾਲੀ ਹੋਵੇ ਤਾਂ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਵਰਤੋਂ। ਅੱਖਾਂ ਨੂੰ ਹੱਥ ਨਾ ਲਗਾਓ। ਸਾਫ਼ ਰੁਮਾਲ ਦੀ ਵਰਤੋਂ ਕਰੋ। ਲੰਬੇ ਸਮੇਂ ਤੱਕ ਮੋਬਾਈਲ ਜਾਂ ਕੰਪਿਊਟਰ ਦੀ ਸਕਰੀਨ ਦੇਖਣ ਤੋਂ ਬਚੋ ਅਤੇ ਵਿਚਕਾਰ ਅੱਖਾਂ ਨੂੰ ਆਰਾਮ ਦਿਓ। ਉਨ੍ਹਾਂ ਕਿਹਾ ਕਿ ਜੇ ਲੱਛਣ ਜ਼ਿਆਦਾ ਵੱਧ ਜਾਣ ਜਾਂ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਸਿਵਿਲ ਹਸਪਤਾਲ ਵਿੱਚ ਜਾਂਚ ਕਰਵਾਈ ਜਾਵੇ। ਸਮੇਂ ਸਿਰ ਇਲਾਜ ਨਾਲ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਡਾ. ਰੁਪਾਲੀ ਸੇਠੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਦੀ ਸਿਹਤ ਨੂੰ ਅਣਡਿੱਠਾ ਨਾ ਕੀਤਾ ਜਾਵੇ। ਅੱਖਾਂ ਕੁਦਰਤ ਦਾ ਅਨਮੋਲ ਨਿਆਮਤ ਹੈ।

Share this content:

Post Comment