ਮਿਸਟਰ ਇੰਡਿਆ ਦਾ ਖਿਤਾਬ ਜਿੱਤਣ ਵਾਲੇ ਮਯੰਕ ਪਵਾਰ ਦੀ ਹੋਈ ਮੌਤ
ਮੁੰਬਈ, 25 ਫਰਵਰੀ – ਮਨੋਰੰਜਨ ਅਤੇ ਫਿਟਨੈੱਸ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪ੍ਰਸਿੱਧ ਰਿਐਲਿਟੀ ਸ਼ੋਅ ‘ਸਪਲਿਟਸਵਿਲਾ 7’ ਦੇ ਸਟਾਰ ਕੰਟੈਸਟੈਂਟ ਅਤੇ 6 ਵਾਰ ‘ਮਿਸਟਰ ਇੰਡੀਆ’ ਦਾ ਖਿਤਾਬ ਜਿੱਤਣ ਵਾਲੇ ਮਯੰਕ ਪਵਾਰ ਦਾ ਮਹਿਜ਼ 37 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਮਯੰਕ ਨਾ ਸਿਰਫ਼ ਇੱਕ ਟੀਵੀ ਸਟਾਰ ਸਨ, ਸਗੋਂ ਨੌਜਵਾਨਾਂ ਲਈ ਇੱਕ ਫਿਟਨੈੱਸ ਆਈਕਨ ਵਜੋਂ ਵੀ ਜਾਣੇ ਜਾਂਦੇ ਸਨ। ਇਸ ਖ਼ਬਰ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਨੂੰ ਸਗੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਵੀ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
‘ਸਪਲਿਟਸਵਿਲਾ 7’ ਤੋਂ ਮਿਲੀ ਪ੍ਰਸਿੱਧੀ
ਮਯੰਕ ਨੂੰ ਸਭ ਤੋਂ ਵੱਧ ਪ੍ਰਸਿੱਧੀ ‘ਸਪਲਿਟਸਵਿਲਾ 7’ ਤੋਂ ਮਿਲੀ ਸੀ। ਮਯੰਕ ਪਵਾਰ ਸ਼ੋਅ ਦੇ ਸਭ ਤੋਂ ਚਰਚਿਤ ਅਤੇ ਮਜ਼ਬੂਤ ਮੁਕਾਬਲੇਬਾਜ਼ਾਂ ਵਿੱਚੋਂ ਇੱਕ ਸਨ। ਸ਼ੋਅ ਦੇ ਇੱਕ ਸੀਨ ਦੌਰਾਨ ਮਯੰਕ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਸਫ਼ਰ ਨੂੰ ਸੁਣ ਕੇ ਹੋਸਟ ਅਤੇ ਅਦਾਕਾਰਾ ਸੰਨੀ ਲਿਓਨੀ ਆਪਣੇ ਹੰਝੂ ਨਹੀਂ ਰੋਕ ਸਕੀ ਸੀ। ਮਯੰਕ ਨੂੰ ਸਭ ਤੋਂ ਵੱਧ ਪ੍ਰਸਿੱਧੀ ‘ਸਪਲਿਟਸਵਿਲਾ 7’ ਤੋਂ ਮਿਲੀ ਸੀ। ਮਯੰਕ ਪਵਾਰ ਸ਼ੋਅ ਦੇ ਸਭ ਤੋਂ ਚਰਚਿਤ ਅਤੇ ਮਜ਼ਬੂਤ ਮੁਕਾਬਲੇਬਾਜ਼ਾਂ ਵਿੱਚੋਂ ਇੱਕ ਸਨ। ਸ਼ੋਅ ਦੇ ਇੱਕ ਸੀਨ ਦੌਰਾਨ ਮਯੰਕ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਸਫ਼ਰ ਨੂੰ ਸੁਣ ਕੇ ਹੋਸਟ ਅਤੇ ਅਦਾਕਾਰਾ ਸੰਨੀ ਲਿਓਨੀ ਆਪਣੇ ਹੰਝੂ ਨਹੀਂ ਰੋਕ ਸਕੀ ਸੀ।
ਫਿਟਨੈੱਸ ਦੀ ਦੁਨੀਆ ਦਾ ਸੀ ਵੱਡਾ ਨਾਮ
ਮਯੰਕ ਪਵਾਰ ਨੇ ਆਪਣੀ ਮਿਹਨਤ ਦੇ ਦਮ ‘ਤੇ ‘ਮਿਸਟਰ ਇੰਡੀਆ’ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਉਹ ਆਪਣੀ ਸ਼ਾਨਦਾਰ ਬਾਡੀ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਲਈ ਮਸ਼ਹੂਰ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਹ ਸਿਹਤ ਪ੍ਰਤੀ ਬਹੁਤ ਸੁਚੇਤ ਰਹਿੰਦੇ ਸਨ।
ਸੋਸ਼ਲ ਮੀਡੀਆ ‘ਤੇ ਸੋਗ ਦੀ ਲਹਿਰ
ਮਯੰਕ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਪੂਰੀ ਜਾਣਕਾਰੀ ਸਪੱਸ਼ਟ ਨਹੀਂ ਹੋ ਸਕੀ ਹੈ, ਪਰ ਉਨ੍ਹਾਂ ਦੇ ਚਾਹੁਣ ਵਾਲੇ ਲਗਾਤਾਰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਭੇਟ ਕਰ ਰਹੇ ਹਨ। ਛੋਟੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਜਾਣ ਕਾਰਨ ਮਨੋਰੰਜਨ ਅਤੇ ਫਿਟਨੈੱਸ ਜਗਤ ਵਿੱਚ ਸੋਗ ਦਾ ਮਾਹੌਲ ਹੈ।
Share this content:


Post Comment