Loading Now

ਭਲਕੇ ਸ਼ੁਰੂ ਹੋਣ ਜਾ ਰਹੀਆਂ ਹਨ CBSE ਦੀ ਪ੍ਰੀਖਿਆਵਾਂ

ਭਲਕੇ ਸ਼ੁਰੂ ਹੋਣ ਜਾ ਰਹੀਆਂ ਹਨ CBSE ਦੀ ਪ੍ਰੀਖਿਆਵਾਂ

ਨਵੀਂ ਦਿੱਲੀ, 16 ਫਰਵਰੀ – ਸੀਬੀਐਸਈ ਬੋਰਡ ਦੀਆਂ ਸੈਕੰਡਰੀ (10ਵੀਂ) ਤੇ ਸੀਨੀਅਰ ਸੈਕੰਡਰੀ (12ਵੀਂ) ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਦੋਵਾਂ ਜਮਾਤਾਂ ਦੇ ਕੁੱਲ 46 ਲੱਖ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣਗੇ। ਬੋਰਡ ਵੱਲੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਰੇ ਵਿਦਿਆਰਥੀ ਇਨ੍ਹਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣ ਤਾਂ ਜੋ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਸਮੇਂ ਦਾ ਵਿਸ਼ੇਸ਼ ਧਿਆਨ ਰੱਖੋ

ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ, ਪਰ ਬੋਰਡ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਵੇਰੇ 10:00 ਵਜੇ ਤੱਕ ਪ੍ਰੀਖਿਆ ਕੇਂਦਰ ‘ਤੇ ਪਹੁੰਚਣ ਲਈ ਕਿਹਾ ਗਿਆ ਹੈ। ਕੇਂਦਰ ਵਿੱਚ ਐਂਟਰੀ ਸਵੇਰੇ 10 ਵਜੇ ਤੱਕ ਹੀ ਮਿਲੇਗੀ, ਉਸ ਤੋਂ ਬਾਅਦ ਗੇਟ ਬੰਦ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ, ਵਿਦਿਆਰਥੀ ਘਰੋਂ ਸਮੇਂ ਸਿਰ ਨਿਕਲਣ ਤਾਂ ਜੋ ਉਹ ਪ੍ਰੀਖਿਆ ਕੇਂਦਰ ‘ਤੇ ਸਮੇਂ ਸਿਰ ਪਹੁੰਚ ਸਕਣ।

ਐਡਮਿਟ ਕਾਰਡ ਲਾਜ਼ਮੀ

ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਪ੍ਰੀਖਿਆ ਕੇਂਦਰ ‘ਤੇ ਆਪਣਾ ਐਡਮਿਟ ਕਾਰਡ (ਪ੍ਰਵੇਸ਼ ਪੱਤਰ) ਲਾਜ਼ਮੀ ਤੌਰ ‘ਤੇ ਨਾਲ ਲੈ ਕੇ ਜਾਣ। ਬਿਨਾਂ ਐਡਮਿਟ ਕਾਰਡ ਦੇ ਤੁਹਾਨੂੰ ਪ੍ਰੀਖਿਆ ਹਾਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਕਾਰਨ ਤੁਸੀਂ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਸਕਦੇ ਹੋ।

ਡਰੈੱਸ ਕੋਡ (ਪਹਿਰਾਵਾ)

ਰੈਗੂਲਰ ਵਿਦਿਆਰਥੀ: ਪ੍ਰੀਖਿਆ ਕੇਂਦਰ ‘ਤੇ ਸਕੂਲ ਦੀ ਵਰਦੀ (ਯੂਨੀਫਾਰਮ) ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰਾਈਵੇਟ ਵਿਦਿਆਰਥੀ: ਸਧਾਰਨ ਸ਼ਰਟ, ਟੀ-ਸ਼ਰਟ ਅਤੇ ਪੈਂਟ ਜਾਂ ਟਰਾਊਜ਼ਰ ਪਹਿਨ ਸਕਦੇ ਹਨ।

ਵਿਦਿਆਰਥਣਾਂ: ਭਾਰੀ ਕੱਪੜੇ, ਕਢਾਈ ਵਾਲੇ ਜਾਂ ਕਈ ਪਰਤਾਂ ਵਾਲੇ ਕੱਪੜੇ ਨਾ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਗਹਿਣੇ ਜਿਵੇਂ ਕਿ ਵਾਲੀਆਂ (Earrings), ਨੋਜ਼ ਪਿਨ, ਪਾਂਜੇਬਾਂ, ਬਰੇਸਲੇਟ, ਅੰਗੂਠੀ ਅਤੇ ਹਾਰ ਪਹਿਨਣ ਦੀ ਮਨਾਹੀ ਹੈ।

ਹੋਰ ਮਹੱਤਵਪੂਰਨ ਨਿਯਮ

ਪ੍ਰੀਖਿਆ ਕੇਂਦਰ ‘ਤੇ ਕੋਈ ਵੀ ਵਰਜਿਤ ਸਮਾਨ ਜਿਵੇਂ ਕਿ ਸਮਾਰਟਵਾਚ, ਕੈਲਕੁਲੇਟਰ, ਮੋਬਾਈਲ ਫੋਨ, ਬਲੂਟੂਥ ਅਤੇ ਹੋਰ ਇਲੈਕਟ੍ਰਾਨਿਕ ਗੈਜੇਟਸ ਨਾ ਲੈ ਕੇ ਜਾਓ।

ਨਕਲ ਨਾਲ ਸਬੰਧਤ ਕੋਈ ਵੀ ਸਮੱਗਰੀ ਨਾਲ ਲੈ ਕੇ ਜਾਣਾ ਸਖ਼ਤ ਮਨ੍ਹਾ ਹੈ।

ਸਾਰੇ ਵਿਦਿਆਰਥੀ ਨਿਰਧਾਰਤ ਸਮੇਂ ‘ਤੇ ਕੇਂਦਰ ‘ਤੇ ਪਹੁੰਚਣ। ਦੇਰੀ ਹੋਣ ਦੀ ਸੂਰਤ ਵਿੱਚ ਪੂਰੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।

10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀਆਂ ਤਰੀਕਾਂ

ਸੀਬੀਐਸਈ ਬੋਰਡ ਵੱਲੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 11 ਮਾਰਚ 2026 ਤੱਕ ਲਈਆਂ ਜਾਣਗੀਆਂ। ਇਸ ਤੋਂ ਇਲਾਵਾ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ 10 ਅਪ੍ਰੈਲ 2026 ਤੱਕ ਕਰਵਾਈਆਂ ਜਾਣਗੀਆਂ।

ਸ਼ਿਫਟ: ਪ੍ਰੀਖਿਆਵਾਂ ਇੱਕੋ ਸ਼ਿਫਟ ਵਿੱਚ ਹੋਣਗੀਆਂ।

ਸਮਾਂ: ਪ੍ਰੀਖਿਆ ਦਾ ਸਮਾਂ ਸਵੇਰੇ 10:30 ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ।

ਨੋਟ: ਕੁਝ ਵਿਸ਼ਿਆਂ ਦੇ ਪੇਪਰਾਂ ਦਾ ਸਮਾਂ ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ।

Share this content:

Post Comment