Loading Now

ਕਵਿਤਾ/ਜਾਗੋ/ਯਸ਼ ਪਾਲ

ਕਵਿਤਾ/ਜਾਗੋ/ਯਸ਼ ਪਾਲ

*ਉਹ ਕਹਿੰਦੇ ਨੇ*
*ਜਾਗੋ!*
*ਮੈਂ ਕਰ ਦਿੰਦਾ ਹਾਂ*
*ਅਣਸੁਣਿਆ*
*ਉਹ ਫਿਰ ਕਹਿੰਦੇ ਨੇ*
*ਜਾਗੋ!*
*ਮੈਂ ਫਿਰ ਵੀ*
*ਰਹਿੰਦਾ ਹਾਂ*
*ਖਾਮੋਸ਼*

*ਪਹਿਲਾਂ ਉਹ*
*ਆਉਂਦੇ ਸਨ*
*ਇੱਕਾ-ਦੁੱਕਾ*
*ਹੁਣ ਆਉਂਦੇ ਨੇ*
*ਝੁੰਡ ਬਣਾਕੇ*
*ਤੇ ਜੋਰ ਨਾਲ*
*ਕਹਿੰਦੇ ਨੇ*
*ਜਾਗੋ! ਜਾਗੋ!*

*ਉਨ੍ਹਾਂ ਦੀ ਆਵਾਜ਼*
*ਹੁੰਦੀ ਜਾਂਦੀ ਹੈ*
*ਹੋਰ ਤੇਜ*
*ਹੋਰ ਤੇਜ*

*ਉਹ*
*ਘੇਰ ਕੇ*
*ਸੁਰ ਮਿਲਾਕੇ*
*ਕਹਿੰਦੇ ਨੇ*
*ਜਾਗੋ!ਜਾਗੋ!*
*ਅਸੀਂ ਖ਼ਤਰੇ ‘ਚ ਹਾਂ*
*ਆਪਾਂ ਸਾਰੇ*
*ਖ਼ਤਰੇ ‘ਚ ਹਾਂ*
*ਵਧਦਾ ਜਾ ਰਿਹਾ ਹੈ*
*ਖ਼ਤਰਾ*

*ਮੈਂ ਪੁਛਦਾ ਹਾਂ*
*ਕਿੱਥੇ ਹੈ ਖ਼ਤਰਾ?*
*ਕਿਹੜਾ ਖ਼ਤਰਾ?*

*ਉਹ*
*ਦਿਖਾਉਂਦੇ ਨੇ*
*ਇੱਕ ਤਸਵੀਰ*
*ਮੈ*
*ਕਹਿੰਦਾ ਹਾਂ*
*ਇਹ ਚਿਹਰਾ ਤਾਂ*
*ਮੇਰੇ*
*ਗੁਆਂਢੀ ਦਾ ਹੈ*

*ਉਹ*
*ਕਹਿੰਦੇ ਨੇ*
*ਹੈਰਾਨੀ ਦੀ ਗੱਲ ਐ*
*ਤੁਸੀਂ*
*ਅਜੇ ਤੱਕ ਨਹੀਂ ਜਾਗੇ*
*ਖ਼ਤਰਾ*
*ਇੰਨਾ ਨੇੜੇ ਹੁੰਦੇ ਹੋਏ ਵੀ*

*ਮੈਂ*
*ਕਹਿੰਦਾ ਹਾਂ*
*ਮੈਂ ਪੂਰੀ ਤਰ੍ਹਾਂ*
*ਚੌਕਸ ਹਾਂ*

*ਮੈਂ ਜਾਣਦਾ ਹਾਂ*
*ਬਚਪਨ ਤੋਂ*
*ਆਪਣੇ ਗੁਆਂਢੀ ਨੂੰ*
*ਮੈਂ ਸਭ ਜਾਣੂੰ ਹਾਂ*
*ਉਸ ਬਾਰੇ*
*ਮੈਨੂੰ ਗਿਆਨ ਹੈ*
*ਦੇਸ਼-ਦੁਨੀਆਂ ਦਾ*
*ਮੈਨੂੰ ਧਿਆਨ ਹੈ*
*ਸਭ ਦਿਸ਼ਾਵਾਂ ਦਾ*
*ਮੈਨੂੰ ਪਤਾ ਹੈ*
*ਕਿੱਧਰ ਲਿਜਾਂਦਾ ਹੈ*
*ਕਿਹੜਾ ਰਸਤਾ*

*ਉਹ ਕਹਿੰਦੇ ਨੇ*
*ਨਹੀਂ*
*ਤੁਸੀਂ ਜਾਗੇ ਨਹੀਂ ਹੋ*
*ਅਜੇ*

*ਤਰਕ ਤੇ ਵਿਚਾਰ*
*ਖਿਚਦੇ ਰਹਿੰਦੇ ਨੇ*
*ਤੁਹਾਨੂੰ*
*ਤੁਸੀਂ ਉਲਝ ਜਾਂਦੇ ਹੋ*
*ਬਹਿਸ ‘ਚ*
*ਪੈ ਜਾਂਦੇ ਹੋ*
*ਦੁਵਿਧਾ ‘ਚ*
*ਡਰ ਜਾਂਦੇ ਹੋ*
*ਦੇਖ ਕੇ*
*ਇਨਸਾਨੀ ਖ਼ੂਨ*

*ਜਾਗੋ!*

*ਮੈਂ ਕਹਿੰਦਾ ਹਾਂ*
*ਜਾਗਣ ਤੋਂ ਕੀ ਭਾਵ ਹੈ?*
*ਕੋਈ ਹੈ*
*ਜਿਸਨੂੰ ਜਾਗਿਆ ਹੋਇਆ*
*ਕਹਿ ਸਕੀਏ?*

*ਉਹ ਇਸ਼ਾਰਾ ਕਰਦੇ ਨੇ*
*ਇੱਕ ਭੀੜ ਵੱਲ*
*ਮੈਂ ਦੇਖਦਾ ਹਾਂ*
*ਭੀੜ ਵੱਲ ਜਾਕੇ*

*ਸਭਦੇ ਹੱਥ ‘ਚ ਹੈ*
*ਕੋਈ ਨਾ ਕੋਈ*
*ਹਥਿਆਰ*
*ਕਿਸੇ-ਕਿਸੇ ਦੇ ਹੱਥ ‘ਚ*
*ਹੈ ਅਖ਼ਬਾਰ*

*ਸਭ ਦੀਆਂ ਅੱਖਾਂ ‘ਚ*
*ਹਨ ਚਿੰਗਿਆਰੀਆਂ*
*ਚਿਹਰੇ ‘ਤੇ*
*ਨਫ਼ਰਤ ਦਾ ਨਸ਼ਾ*
*ਮੁੱਠੀਆਂ*
*ਕਸੀਆਂ ਹੋਈਆਂ*
*ਇਸ ਅੰਦਾਜ਼ ‘ਚ*
*ਜਾਣੋ*
*ਧੌਣ ਦਬੋਚ ਰੱਖੀ ਹੋਵੇ*
*ਉਨ੍ਹਾਂ ਨੇ*
*ਕਿਸੇ ਦੁਸ਼ਮਣ ਦੀ*

*ਉਹ ਜੋਰ ਜੋਰ ਦੀ*
*ਲਗਾ ਰਹੇ ਨੇ ਨਾਹਰੇ*
*ਆਪਣੇ*
*ਗੁਆਂਢੀਆਂ ਦੇ ਖ਼ਿਲਾਫ਼*

*ਮਿੱਤਰੋ!*
*ਜੇ ਇਹੀ ਅਰਥ ਹੈ*
*ਜਾਗਣ ਦਾ*
*ਤਾਂ ਮੈਂ ਇੱਕ ਵਾਰ*
*ਫਿਰ ਤੋਂ ਕਹਿੰਦਾ ਹਾਂ*

*ਮੈਂ ਨਹੀਂ ਹਾਂ*
*ਜਾਗਿਆ ਹੋਇਆ*
*ਨਾ ਮੈਂ*
*ਜਾਗਣਾ ਹੈ*

******

*# ਮੂਲ: ਰਾਜੇਂਦਰ ਰਾਜਨ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment