Loading Now

ਜੁਮਲਿਆਂ ਦੀ ਭਾਰੀ ਵਰਖਾ!

ਜੁਮਲਿਆਂ ਦੀ ਭਾਰੀ ਵਰਖਾ!

ਪਟਨਾ, 21 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਬਿਹਾਰ ਦੌਰੇ ਦੌਰਾਨ ਲਾਲੂ ਪ੍ਰਸਾਦ ਯਾਦਵ ’ਤੇ ਹਮਲੇ ਕਰਨ ਤੋਂ ਬਾਅਦ ਲਾਲੂ ਨੇ ਝੂਠ ਤੇ ਲਾਰਿਆਂ ਦੀ ਭਾਰੀ ਵਰਖਾ ਦਾ ‘ਮੌਸਮ ਅਲਰਟ’ ਜਾਰੀ ਕੀਤਾ। ਲਾਲੂ ਨੇ ਮੋਦੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਏ ਆਈ ਜਨਰੇਟਿਡ ਵੀਡੀਓ ਸਾਂਝੀ ਕਰਦਿਆਂ ਐੱਕਸ ’ਤੇ ਲਿਖਿਆ, ‘ਬਿਹਾਰ ਦੇ ਹਿੱਤ ਵਿੱਚ ਮੌਸਮ ਦੀ ਚਿਤਾਵਨੀਅੱਜ ਬਿਹਾਰ ਵਿੱਚ ਝੂਠ, ਜੁਮਲਿਆਂ ਤੇ ਭਰਮ ਦੀ ਭਾਰੀ ਵਰਖਾ ਹੋ ਰਹੀ ਹੈ। ਗਰਜ ਨਾਲ ਝੂਠੇ ਲੁਭਾਉਣੇ ਵਾਅਦਿਆਂ ਦੇ ਗੜੇ ਵੀ ਪੈ ਰਹੇ ਹਨ, ਸੰਭਲ ਕੇ ਰਹਿਣਾ।’

Share this content:

Post Comment