Loading Now

ਪੰਜਾਬ-ਚੰਡੀਗੜ੍ਹ ‘ਚ ਮਹਿੰਗੇ ਹੋਏ ਵੇਰਕਾ ਦੇ ਉਤਪਾਦ

ਪੰਜਾਬ-ਚੰਡੀਗੜ੍ਹ ‘ਚ ਮਹਿੰਗੇ ਹੋਏ ਵੇਰਕਾ ਦੇ ਉਤਪਾਦ

ਚੰਡੀਗੜ੍ਹ, 25 ਅਕਤੂਬਰ – ਵੇਰਕਾ ਨੇ ਆਪਣੀ ਲੱਸੀ ਦੇ ਪੈਕੇਟ ਦੀ ਕੀਮਤ ਵਿਚ 5 ਰੁਪਏ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਹੁਣ ਇਹ 30 ਰੁਪਏ ਦੀ ਬਜਾਏ 35 ਰੁਪਏ ‘ਚ ਮਿਲੇਗੀ। ਹਾਲਾਂਕਿ, ਪੈਕਿੰਗ ਵਿਚ ਵੀ ਬਦਲਾਅ ਕੀਤਾ ਗਿਆ ਹੈ। ਪਹਿਲਾਂ 800 ਮਿਲੀਲੀਟਰ ਦਾ ਪੈਕੇਟ ਸੀ, ਪਰ ਹੁਣ ਇਸ ਵਿਚ 900 ਮਿਲੀਲੀਟਰ ਲੱਸੀ ਮਿਲੇਗੀ। ਇਸ ਦੇ ਨਾਲ ਹੀ ਖੀਰ ਦਾ ਪੈਕੇਟ 20 ਦੀ ਬਜਾਏ 25 ਰੁਪਏ ‘ਚ ਮਿਲੇਗਾ। ਨਵੀਂ ਪੈਕਿੰਗ ਸ਼ਨੀਵਾਰ ਤੋਂ ਹੀ ਬਾਜ਼ਾਰ ਵਿਚ ਉਪਲਬਧ ਹੈ। ਦੀਵਾਲੀ ਤੋਂ ਬਾਅਦ ਵਧੀਆਂ ਕੀਮਤਾਂ ਦਾ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ‘ਤੇ ਪ੍ਰਭਾਵ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿਚ ਕਟੌਤੀ ਦਾ ਐਲਾਨ ਕੀਤਾ ਸੀ।

Share this content:

Post Comment