ਪੈਰਿਸ ਦੇ ਲੂਵਰ ਮਿਊਜ਼ੀਅਮ ‘ਚ ਚੋਰਾਂ ਨੇ ਮਾਰਿਆ ਵੱਡਾ ਹੱਥ
ਪੈਰਿਸ, 21 ਅਕਤੂਬਰ – ਸਥਾਨਕ ਪ੍ਰਸਿੱਧ ਲੂਵਰ ਮਿਊਜ਼ੀਅਮ ਵਿਚ ਐਤਵਾਰ ਨੂੰ ਗਹਿਣੇ ਚੋਰੀ ਹੋ ਗਏ ਜਿਸ ਤੋਂ ਬਾਅਦ ਇਸ ਮਿਊਜ਼ੀਅਮ ਨੂੰ ਦਿਨ ਭਰ ਲਈ ਬੰਦ ਕਰ ਦਿੱਤਾ ਗਿਆ | ਫਰਾਂਸ ਦੇ ਸੱਭਿਆਚਾਰ ਮੰਤਰੀ ਰਚਿਦਾ ਦਾਤੀ ਨੇ ਐਕਸ ‘ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ | ਸੀ ਸੀ ਟੀ ਵੀ ਕੈਮਰਿਆਂ ਤੋਂ ਪਤਾ ਲੱਗਾ ਕਿ ਚੋਰ ਸਵੇਰੇ 9:30 ਵਜੇ ਤੋਂ 9:40 ਵਜੇ ਦਰਮਿਆਨ ਪਹੁੰਚੇ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ | ਇਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ | ਲੁਟੇਰੇ ਇੱਕ ਸਕੂਟਰ ‘ਤੇ ਆਏ ਸਨ ਤੇ ਉਨ੍ਹਾਂ ਨੇ ਉਸ ਕਮਰੇ ਤੱਕ ਪਹੁੰਚਣ ਲਈ ਲਿਫਟ ਦੀ ਵਰਤੋਂ ਕੀਤੀ | ਦੱਸਣਾ ਬਣਦਾ ਹੈ ਕਿ ਪੈਰਿਸ ਵਿਚ ਆਈਫਲ ਟਾਵਰ ਤੇ ਆਰਕ ਡੀ ਟਰੰਪ ਤੋਂ ਇਲਾਵਾ ਲੂਵਰ ਮਿਊਜ਼ੀਅਮ ਪ੍ਰਸਿੱਧ ਸੈਲਾਨੀ ਕੇਂਦਰ ਹੈ ਤੇ ਲੂਵਰ ਮਿਊਜ਼ੀਅਮ ਦੁਨੀਆ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਜਾਇਬ ਘਰ ਵਜੋਂ ਸੂਚੀਬੱਧ ਕੀਤਾ ਗਿਆ ਹੈ |
Share this content:



Post Comment