Loading Now

ਪੀ.ਐੱਮ. ਸ਼੍ਰੀ. ਸਰਕਾਰੀ ਹਾਈ ਸਕੂਲ ਵਿਖੇ ਬੈਗਲੈੱਸ ਡੇਅ ਦੌਰਾਨ ਕਰਵਾਏ ਗਏ ਰੰਗੋਲੀ ਅਤੇ ਜਮਾਤਾਂ ਸਜਾਉਣ ਦੇ ਮੁਕਾਬਲੇ

ਪੀ.ਐੱਮ. ਸ਼੍ਰੀ. ਸਰਕਾਰੀ ਹਾਈ ਸਕੂਲ ਵਿਖੇ ਬੈਗਲੈੱਸ ਡੇਅ ਦੌਰਾਨ ਕਰਵਾਏ ਗਏ ਰੰਗੋਲੀ ਅਤੇ ਜਮਾਤਾਂ ਸਜਾਉਣ ਦੇ ਮੁਕਾਬਲੇ

 

FB_IMG_1760853654085 ਪੀ.ਐੱਮ. ਸ਼੍ਰੀ. ਸਰਕਾਰੀ ਹਾਈ ਸਕੂਲ ਵਿਖੇ ਬੈਗਲੈੱਸ ਡੇਅ ਦੌਰਾਨ ਕਰਵਾਏ ਗਏ ਰੰਗੋਲੀ ਅਤੇ ਜਮਾਤਾਂ ਸਜਾਉਣ ਦੇ ਮੁਕਾਬਲੇ

ਪੀ.ਐੱਮ. ਸ਼੍ਰੀ. ਸਰਕਾਰੀ ਹਾਈ ਸਕੂਲ ਵਿਖੇ ਬੈਗਲੈੱਸ ਡੇਅ ਦੌਰਾਨ ਕਰਵਾਏ ਗਏ ਰੰਗੋਲੀ ਅਤੇ ਜਮਾਤਾਂ ਸਜਾਉਣ ਦੇ ਮੁਕਾਬਲੇ
(18 ਅਕਤੂਬਰ 2025) ਪੀ.ਐੱਮ.ਸ਼੍ਰੀ. ਸਰਕਾਰੀ ਹਾਈ ਸਕੂਲ,ਹਦੀਆਬਾਦ ਵਿਖੇ “ਬੈਗਲੈੱਸ”  ਡੇਅ ਬੜੀ ਹੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਵੱਲੋਂ ਆਪਣੀ – ਆਪਣੀ ਜਮਾਤ ਦੇ ਕਮਰੇ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ।ਇਸ ਮੌਕੇ ਛੇਵੀਂ ਤੋਂ ਦਸਵੀਂ ਜਮਾਤ  ਵਿਚਕਾਰ ਰੰਗੋਲੀ ਮੁਕਾਬਲੇ ਕਰਵਾਏ ਗਏ। ਨੌਵੀਂ ਜਮਾਤ ਦੀ ਵਿਦਿਆਰਥਣ ਜੱਸੀ ਨੇ ਮੈਡਮ ਗੁਰਪ੍ਰੀਤ ਜੀ ਦੀ ਅਗਵਾਈ ਹੇਠ ਸਭ ਤੋਂ ਸੋਹਣੀ ਰੰਗੋਲੀ ਬਣਾਈ।ਵਿਦਿਆਰਥੀਆਂ ਰੀਆ,ਦਿਵਿਆ, ਸੋਨੀਆ ਰਾਣੀ, ਬਲਜਿੰਦਰ ਕੌਰ, ਅੰਮ੍ਰਿਤਪਾਲ, ਕੌਸ਼ਲ ਨਾਹਰ, ਜੈਸਮੀਨ, ਖੁਸ਼ਬੂ, ਆਰਿਫ਼,ਪੱਲਵੀ, ਹਰਮਨਪ੍ਰੀਤ, ਮਨਪ੍ਰੀਤ,ਸਿਮਰਨ ਸੰਧੂ , ਅੰਜਲੀ, ਸਿਮਰਨ ਰਾਜ ,ਰਮਨਦੀਪ, ਕਰਨ, ਸਰਬਜੀਤ,ਕਿਰਨ,ਕ੍ਰਿਤੀਕਾ ਨੇ ਅਧਿਆਪਕਾਂ ਹਰਮੀਤ ਕੌਰ,ਨਿਸ਼ੀ ਸੈਣੀ, ਅਨੁਰਾਧਾ ਮੰਡਵਾਲ, ਮਨਪ੍ਰੀਤ ਕੌਰ, ਮੈਡਮ ਸੋਨੀਆ,ਨਵਜੋਤ ਕਿਰਨ ਦੀ ਅਗਵਾਈ ਵਿੱਚ ਰੰਗੋਲੀ ਅਤੇ ਜਮਾਤ  ਦੇ ਕਮਰੇ ਦੀ ਸਜਾਵਟ ਦੇ ਕਰਵਾਏ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੈਗਲੈੱਸ ਡੇਅ ਦੌਰਾਨ ਵਿਦਿਆਰਥੀਆਂ ਵੱਲੋਂ ਕਈ ਕ੍ਰਾਫ਼ਟ ਨਾਲ਼ ਸੰਬੰਧਤ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ।ਸਕੂਲ ਦੇ ਮੁੱਖ ਅਧਿਆਪਕ ਸ੍ਰੀਮਤੀ ਪਰਮਜੀਤ ਰਾਣਾ,ਜਮਾਤ ਦੇ ਇੰਚਾਰਜ ਅਧਿਆਪਕਾਂ ਸਮੇਤ ਸਮੂਹ ਸਟਾਫ਼ ਨੇ ਵੱਖ-ਵੱਖ ਜਮਾਤਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।ਮੈਡਮ ਪਰਮਜੀਤ ਰਾਣਾ ਨੇ ਵਿਦਿਆਰਥੀਆਂ ਨੂੰ  ਸੰਬੋਧਿਤ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਕਲਾ, ਰਚਨਾਤਮਕਤਾ ਅਤੇ ਟੀਮ ਵਰਕ ਨਾਲ ਪੂਰੇ ਸਕੂਲ ਦਾ ਮਾਹੌਲ   ਖ਼ੁਸ਼ਨੁਮਾ ਅਤੇ ਸੋਹਣਾ ਬਣਾ ਦਿੱਤਾ। ਉਨਾਂ ਨੇ ਵਿਦਿਆਰਥੀਆਂ ਵੱਲੋਂ ਬਣਾਈ ਗਈ ਰੰਗੋਲੀ ਦੀ ਵਿਸ਼ੇਸ਼ ਤੌਰ ‘ਤੇ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਾਜੀਵ ਸੋਨੀ,ਰਣਵੀਰ ਸਿੰਘ,ਪਰਮਿੰਦਰ ਸਿੰਘ,ਕਮਲੇਸ਼ ਸੰਧੂ, ਆਰਤੀ, ਕ੍ਰਿਤਿਕਾ, ਲਖਵੀਰ ਕੌਰ, ਜਸਬੀਰ ਕੌਰ, ਕਿਸ਼ੋਰ ਕੁਮਾਰ ਆਦਿ ਹਾਜ਼ਰ ਸਨ।

Share this content:

Post Comment