Loading Now

ਅਮਰੀਕਾ ਦੇ ਇਨ੍ਹਾਂ 3 ਵਿਗਿਆਨੀਆਂ ਨੂੰ ਮਿਲਿਆ ਨੋਬਲ ਪ੍ਰਾਈਜ਼

ਅਮਰੀਕਾ ਦੇ ਇਨ੍ਹਾਂ 3 ਵਿਗਿਆਨੀਆਂ ਨੂੰ ਮਿਲਿਆ ਨੋਬਲ ਪ੍ਰਾਈਜ਼

ਨਵੀਂ ਦਿੱਲੀ, 7 ਅਕਤੂਬਰ – ਸਾਲ 2025 ਲਈ ਨੋਬਲ ਪੁਰਸਕਾਰਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਮੈਡੀਕਲ ਦੇ ਖੇਤਰ ‘ਚ ਨੋਬਲ ਦੇ ਐਲਾਨ ਤੋਂ ਬਾਅਦ ਮੰਗਲਵਾਰ ਨੂੰ ਨੋਬਲ ਕਮੇਟੀ ਨੇ ਭੌਤਿਕੀ ‘ਚ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ। ਸਾਲ 2025 ਲਈ ਭੌਤਿਕੀ ਦਾ ਨੋਬਲ 3 ਵਿਗਿਆਨੀਆਂ ਜੌਨ ਕਲਾਰਕ, ਮਿਸ਼ੇਲ ਐੱਚ ਡੇਵੋਰੇਟ ਤੇ ਜੌਨ ਐਮ ਮਾਰਟਿਨਿਸ ਦੇ ਨਾਂ ਰਿਹਾ। ਤਿੰਨਾਂ ਨੂੰ ਇਹ ਪੁਰਸਕਾਰ ਇਲੈਕਟ੍ਰਿਕ ਸਰਕਟ ‘ਚ ਮੈਕਰੋਸਕੋਪਿਕ ਕਵਾਂਟਮ, ਮੈਕੈਨਿਕਲ ਟਨਲਿੰਗ ਅਤੇ ਊਰਜਾ ਕਵਾਂਟਾਈਜ਼ੇਸ਼ਨ ਦੀ ਖੋਜ ਲਈ ਦਿੱਤਾ ਗਿਆ ਹੈ।

ਕਿੰਨੀ ਮਿਲਦੀ ਹੈ ਧਨਰਾਸ਼ੀ ?

ਇਹ ਜਾਣਨਾ ਮਹੱਤਵਪੂਰਨ ਹੈ ਕਿ ਭੌਤਿਕੀ ਦਾ ਨੋਬਲ ਪੁਰਸਕਾਰ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਵੱਲੋਂ ਹਰ ਸਾਲ ਭੌਤਿਕੀ ਦੇ ਖੇਤਰ ‘ਚ ਸਰਬੋਤਮ ਖੋਜਾਂ ਲਈ ਦਿੱਤਾ ਜਾਂਦਾ ਹੈ। ਨੋਬਲ ਪ੍ਰਾਪਤ ਕਰਨ ਵਾਲੇ ਵਿਗਿਆਨੀਆਂ ਨੂੰ ਇਨਾਮ ਦੇ ਤੌਰ ‘ਤੇ ਕੁੱਲ 11 ਮਿਲੀਅਨ ਸਵੀਡਿਸ਼ ਕਰਾਊਨ (ਜੋ ਕਿ 12 ਮਿਲੀਅਨ ਡਾਲਰ ਦੇ ਬਰਾਬਰ ਹੈ) ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜੇਕਰ ਇੱਕੋ ਜਿਹੀ ਭਾਲ ਲਈ ਕਈ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਨੋਬਲ ਇਨਾਮ ਮਿਲਦਾ ਹੈ ਤਾਂ ਅਜਿਹੀ ਸਥਿਤੀ ‘ਚ ਇਨਾਮੀ ਰਾਸ਼ੀ ਨੂੰ ਸਾਰਿਆਂ ‘ਚ ਵੰਡ ਦਿੱਤਾ ਜਾਂਦਾ ਹੈ।

Share this content:

Post Comment