Loading Now

ਮਨੀਪੁਰ ਦੇ ਚੂਰਾਚਾਂਦਪੁਰ ਵਿੱਚ ਦੋ ਸਾਲ ਬਾਅਦ ਡਾਕ ਸੇਵਾਵਾਂ ਮੁੜ ਸ਼ੁਰੂ

ਮਨੀਪੁਰ ਦੇ ਚੂਰਾਚਾਂਦਪੁਰ ਵਿੱਚ ਦੋ ਸਾਲ ਬਾਅਦ ਡਾਕ ਸੇਵਾਵਾਂ ਮੁੜ ਸ਼ੁਰੂ

ਮਨੀਪੁਰ, 4 ਅਕਤੂਬਰ – ਮਨੀਪੁਰ ਦੇ ਚੂਰਾਚਾਦਪੁਰ ਵਿੱਚ ਡਾਕ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ। ਇੱਥੇ ਡਾਕ ਸੇਵਾਵਾਂ ਮਈ 2023 ਵਿੱਚ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਡਾਕ ਵਾਹਨ ਸ਼ੁੱਕਰਵਾਰ ਨੂੰ ਸਵੇਰੇ 11.30 ਵਜੇ ਜ਼ਿਲ੍ਹਾ ਹੈੱਡਕੁਆਰਟਰ ਪਹੁੰਚਿਆ ਤੇ ਚਿੱਠੀਆਂ ਤੇ ਪਾਰਸਲਾਂ ਨੂੰ ਉਤਾਰ ਕੇ ਦੁਪਹਿਰ 12.40 ਵਜੇ ਦੇ ਕਰੀਬ ਇੰਫਾਲ ਵਾਪਸ ਪਰਤਿਆ। ਹਿੰਸਾ ਦੀ ਸ਼ੁਰੂਆਤ ਤੋਂ ਹੀ ਚੂਰਾਚਾਂਦਪੁਰ ਵਿੱਚ ਨਿਯਮਤ ਡਾਕ ਸੇਵਾ ਬੰਦ ਹੋ ਗਈ ਸੀ।

Share this content:

Post Comment