Loading Now

ਵਰਲਡ ਵਾਈਡ ਗਰੁੱਪ ਨੇ 5 ਲੱਖ, ਬਲ ਕਲਾਂ ਐਸੋਸੀਏਸ਼ਨ ਨੇ 4 ਲੱਖ ਅਤੇ ਫੋਕਲ ਪੁਆਇੰਟ ਵੈਲਫੇਅਰ ਸੁਸਾਇਟੀ ਨੇ 3 ਲੱਖ ਰੁਪਏ ਦਾ ਚੈਕ ਮੁੱਖ ਮੰਤਰੀ ਨੁੰ ਕੀਤਾ ਭੇਟ

ਵਰਲਡ ਵਾਈਡ ਗਰੁੱਪ ਨੇ 5 ਲੱਖ, ਬਲ ਕਲਾਂ ਐਸੋਸੀਏਸ਼ਨ ਨੇ 4 ਲੱਖ ਅਤੇ ਫੋਕਲ ਪੁਆਇੰਟ ਵੈਲਫੇਅਰ ਸੁਸਾਇਟੀ ਨੇ 3 ਲੱਖ ਰੁਪਏ ਦਾ ਚੈਕ ਮੁੱਖ ਮੰਤਰੀ ਨੁੰ ਕੀਤਾ ਭੇਟ

3-2 ਵਰਲਡ ਵਾਈਡ ਗਰੁੱਪ ਨੇ 5 ਲੱਖ, ਬਲ ਕਲਾਂ ਐਸੋਸੀਏਸ਼ਨ ਨੇ 4 ਲੱਖ ਅਤੇ ਫੋਕਲ ਪੁਆਇੰਟ ਵੈਲਫੇਅਰ ਸੁਸਾਇਟੀ ਨੇ 3 ਲੱਖ ਰੁਪਏ ਦਾ ਚੈਕ ਮੁੱਖ ਮੰਤਰੀ ਨੁੰ ਕੀਤਾ ਭੇਟ
ਮਿਸ਼ਨ ਚੜ੍ਹਦੀਕਲਾ ਮੁਹਿੰਮ ਤਹਿਤ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੂੰ ਚੈਕ ਭੇਟ ਕਰਦੇ ਹੋਏ ਸ੍ਰੀ ਰਾਜਨ ਮਹਿਰਾ ਤੇ ਸੰਦੀਪ ਖੋਸਲਾ
ਅੰਮ੍ਰਿਤਸਰ, 4 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਚਲਾਏ ਜਾ ਰਹੇ ਮਿਸ਼ਨ ਚੜ੍ਹਦੀਕਲਾ ਮੁਹਿੰਮ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੇ ਅੰਮ੍ਰਿਤਸਰ ਪੁੱਜਣ ਤੇ ਵਰਲਡ ਵਾਈਡ ਗਰੁੱਪ (ਮਹਿੰਦਰਾ ਏਜੰਸੀ) ਨੇ ਮਿਸ਼ਨ ਚੜ੍ਹਦੀ ਕਲ੍ਹਾ ਮੁਹਿੰਮ ਤਹਿਤ 5 ਲੱਖ ਰੁਪਏ, ਬਲ ਕਲਾਂ ਐਸੋਸੀਏਸ਼ਨ ਨੇ 4 ਲੱਖ ਰੁਪਏ ਅਤੇ ਫੋਕਲ ਪੁਆਇੰਟ ਵੈਲਫੇਅਰ ਸੁਸਾਇਟੀ ਨੇ 3 ਲੱਖ ਰੁਪਏ ਦਾ ਚੈਕ ਭੇਟ ਕੀਤਾ। ਇਸ ਮੌਕੇ ਮੁੱਖ ਮੰਤਰੀ ਪੰਜਾਬ ਵਲੋਂ ਇਨਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਦੀ ਹਰੇਕ ਸੰਸਥਾ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਮਿਸ਼ਨ ਚੜ੍ਹਦੀਕਲਾ ਮੁਹਿੰਮ ਤਹਿਤ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ।  ਇਸ ਮੌਕੇ ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ, ਮੇਅਰ ਨਗਰ ਨਿਗਮ ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਐਸ.ਡੀ.ਐਮ. ਸ: ਗੁਰਸਿਮਰਨ ਸਿੰਘ, ਵਰਲਡ ਵਾਈਡ ਗਰੁੱਪ ਦੇ ਸ: ਇੰਦਰਪ੍ਰੀਤ ਸਿੰਘ, ਬਲ ਕਲਾਂ ਅਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਦੀਪ ਖੋਸਲਾ, ਸ੍ਰੀ ਰਾਜਨ ਮਹਿਰਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Share this content:

Previous post

ਮੰਡੀ ਬੋਰਡ ਵੱਲੋਂ ਮੋਹਾਲੀ ਦੇ ਫੇਜ਼-11 ਵਿੱਚ 12 ਏਕੜ ਵਿਚ ਬਣੀ ਸਬਜ਼ੀ ਮੰਡੀ ਨੂੰ ਵੇਚਣ ਦਾ ਫ਼ੈਸਲਾ ਲੋਕ ਵਿਰੋਧੀ – ਬਲਬੀਰ ਸਿੱਧੂ

Next post

ਕੁਦਰਤੀ ਕਰੋਪੀ ਹੜ੍ਹਾਂ ਦੇ ਝੰਭੇ ਕਿਸਾਨਾਂ ਨੂੰ ਮੰਡੀਆਂ ‘ਚ ਝੋਨਾ ਵੇਚਣ ਮੌਕੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ –  ਧਾਲੀਵਾਲ

Post Comment