Loading Now

ਪੂਰੇ ਪੰਜਾਬ ‘ਚ 7 ਅਕਤੂਬਰ ਨੂੰ ਸਰਕਾਰੀ ਛੁੁੱਟੀ ਐਲਾਨ, ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ

ਪੂਰੇ ਪੰਜਾਬ ‘ਚ 7 ਅਕਤੂਬਰ ਨੂੰ ਸਰਕਾਰੀ ਛੁੁੱਟੀ ਐਲਾਨ, ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ

ਚੰਡੀਗੜ੍ਹ, 3 ਅਕਤੂਬਰ – ਅਕਤੂਬਰ ਮਹੀਨਾ ਚੜ੍ਹਦੇ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਛੁੱਟੀਆਂ ਦੀ ਭਰਮਾਰ ਰਹੇਗੀ। 2 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ ਸੀ। ਹੁਣ ਅਗਲੇ ਹਫਤੇ ਇਕ ਹੋਰ ਛੁੱਟੀ ਆ ਰਹੀ ਹੈ। 7 ਅਕਤੂਬਰ ਨੂੰ ਪੰਜਾਬ ਵਿੱਚ ਵੀ ਛੁੱਟੀ ਰਹਿਣ ਵਾਲੀ ਹੈ। ਦਰਅਸਲ ਪੰਜਾਬ ਸਰਕਾਰ ਦੇ ਸਾਲ 2025 ਦੇ ਛੁੱਟੀਆਂ ਦੇ ਕਲੰਡਰ ਨੋਟੀਫਿਕੇਸ਼ਨ ਨੰ: 06/01/2024-2ਪੀ.ਪੀ.3/677 ਦੇ ਮੁਤਾਬਕ 7 ਅਕਤੂਬਰ ਦਿਨ ਮੰਗਲਵਾਰ ਨੂੰ ਜਨਮ ਦਿਹਾੜਾ ਮਹਾਰਿਸ਼ੀ ਵਾਲਮੀਕਿ ਜੀ ਮੌਕੇ ਜਨਤਕ ਛੁੱਟੀ ਰਹਿਣ ਵਾਲੀ ਹੈ।ਇਸ ਦਿਨ ਸਾਰੇ ਸਰਕਾਰੀ/ਅਰਧ ਸਰਕਾਰੀ ਦਫਤਰ ਅਤੇ ਸਮੂਹ ਵਿਦਿਆਕ ਅਦਾਰੇ ਬੰਦ ਰਹਿਣਗੇ। ਇਸੇ ਮਹੀਨੇ ਦੋ ਹੋਰ ਜਨਤਕ ਛੁੱਟੀਆਂ ਰਹਿਣ ਵਾਲਿਆਂ ਹਨ।

Share this content:

Post Comment