80 ਸਾਲਾ ਬਾਪੂ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿੱਚ ਨੇ ਲਿਆ ਹਿੱਸਾ
21 ਸਤੰਬਰ – ਜ਼ਿਲ੍ਹੇ ਦੇ ਪਿੰਡ ਧੱਲੇਕੇ ਦੇ 80 ਸਾਲਾ ਬਾਪੂ ਨੇ ਲੰਘੇ ਕੱਲ੍ਹ ਪੂਰੇ ਉਤਸ਼ਾਹ ਨਾਲ ਯੂਨੀਵਰਸਿਟੀ ਸੈਨੇਟ ਚੋਣਾਂ ਵਿੱਚ ਹਿੱਸਾ ਲਿਆ। ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਆਪਣੇ ਲੜਕੇ ਨਾਲ ਉਹ ਆਪਣੀ ਵੋਟ ਪਾਉਣ ਆਏ, ਜਿੱਥੇ ਚੋਣ ਅਧਿਕਾਰੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਬਾਪੂ ਬਖ਼ਤਾਵਰ ਸਿੰਘ ਜੌਹਲ ਨੇ ਇਸ ਮੌਕੇ ਦੱਸਿਆ ਕਿ ਉਹ ਲਗਾਤਾਰ ਸਾਲ 1971 ਤੋਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸ਼ਾਨ ਹੈ, ਉੱਥੋਂ ਨਿਕਲੇ ਵਿਦਿਆਰਥੀਆਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਾਲ ਉਨ੍ਹਾਂ ਦਾ ਰਿਸ਼ਤਾ ਨਹੁੰ-ਮਾਸ ਵਰਗਾ ਹੈ। ਉਹ ਆਪਣੇ ਸਮੇਂ ਦੀਆਂ ਅਨੇਕਾਂ ਯਾਦਾਂ ਅਜੇ ਤੱਕ ਸਾਂਭੀ ਬੈਠੇ ਹਨ। ਉਹ ਅੱਜ ਵੀ ਯੂਨੀਵਰਸਿਟੀ ਦੇ ਵਿਕਾਸ, ਵਿੱਦਿਆ ਦੇ ਮਿਆਰ ਅਤੇ ਉੱਥੋਂ ਸ਼ੁਰੂ ਹੁੰਦੀਆਂ ਹਰੇਕ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਅੰਤਲੇ ਸਮੇਂ ਤੱਕ ਯੂਨੀਵਰਸਿਟੀ ਨਾਲ ਜੁੜੇ ਰਹਿਣਾ ਲੋਚਦੇ ਹਨ।
Share this content:



Post Comment