80ਵੇਂ ਅਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਲਾਲ ਕਿਲ੍ਹੇ ‘ਤੇ ਲਹਿਰਾਇਆ ਤਿਰੰਗਾ
ਨਵੀਂ ਦਿੱਲੀ, 15 ਅਗਸਤ – ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਅਤੇ ਸਲਾਮੀ ਦਿੱਤੀ। ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਅਜੀਤ ਡੋਭਾਲ ਸਮੇਤ ਕਈ ਹੋਰ ਪਤਵੰਤੇ ਮਹਿਮਾਨ ਮੌਜੂਦ ਰਹੇ। ਇਸ ਦੌਰਾਨ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਵੀ ਮਨਾਇਆ ਗਿਆ। ਲਾਲ ਕਿਲ੍ਹੇ ‘ਤੇ ਪਹਿਲੀ ਵਾਰ ‘ਵੰਦੇ ਮਾਤਰਮ’ ਗਾਇਆ ਗਿਆ। ਇਸ ਦੌਰਾਨ ਲਾਲ ਕਿਲ੍ਹੇ ‘ਤੇ ਉਤਸ਼ਾਹ, ਮਾਣ ਅਤੇ ਦੇਸ਼ਭਗਤੀ ਦਾ ਮਾਹੌਲ ਰਿਹਾ। ਇਸ ਇਤਿਹਾਸਕ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ, ਮਹਿਲਾਵਾਂ, ਸਕਿੱਲ, ਸਪਤ ਧਾਰਾ, ਆਤਮਨਿਰਭਰ ਭਾਰਤ, ਡਿਫੈਂਸ ਪਾਵਰ, ਦਿਮਾਗੀ ਨਕਸਲ ਸਮੇਤ ਕਈ ਵੱਡੇ ਸੰਦੇਸ਼ ਦੇਸ਼ ਨੂੰ ਦਿੱਤੇ।
ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਦੇ ਨੌਜਵਾਨਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਮੁੜ ਦੁਹਰਾਇਆ। ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਸਭ ਤੋਂ ਅੱਗੇ ਰੱਖਿਆ। ਉਨ੍ਹਾਂ ਨੇ ਇੱਕ ਕਰੋੜ ਨੌਜਵਾਨਾਂ ਨੂੰ AI ਸਕਿੱਲ ਦੀ ਟ੍ਰੇਨਿੰਗ ਦਿੱਤੇ ਜਾਣ ਦੀ ਗੱਲ ਕਹੀ। ਆਉਣ ਵਾਲੇ ਸਮੇਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਦੀ ਵੀ ਗੱਲ ਕੀਤੀ। ਦੱਸ ਦੇਈਏ ਕਿ ਆਜ਼ਾਦੀ ਦਿਵਸ ਦੀ ਥੀਮ ਭਾਰਤੀ ਨੌਜਵਾਨਾਂ ‘ਤੇ ਰੱਖੀ ਗਈ ਸੀ। ਜਿਸ ਵਿਕਸਿਤ ਭਾਰਤ ਦੀ ਗੱਲ ਪੀਐਮ ਮੋਦੀ ਨੇ ਕੀਤੀ, ਉਸ ਵਿੱਚ ਨੌਜਵਾਨਾਂ ਦੀ ਭੂਮਿਕਾ ਅਹਿਮ ਹੈ।
ਨੌਜਵਾਨਾਂ ਨੂੰ PM ਮੋਦੀ ਦੀ ਖਾਸ ਅਪੀਲ
PM ਮੋਦੀ ਨੇ ਕਿਹਾ ਕਿ ਇੱਕ ਕੰਮ ਲਈ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ। ਮੈਂ ਸਾਰੇ ਨੌਜਵਾਨਾਂ ਤੋਂ ਚਾਹੁੰਦਾ ਹਾਂ ਕਿ ਤੁਸੀਂ ਇਸ ਦੀ ਅਗਵਾਈ ਕਰੋ। ਤੁਹਾਡਾ ਇੱਕ ਜਾਂ ਦੋ ਘੰਟੇ ਦੇਸ਼ ਨੂੰ ਬਹੁਤ ਵੱਡੀ ਸੰਪਤੀ ਦੇ ਸਕਦੇ ਹਨ। ਤੁਸੀਂ ਬਹੁਤ ਵੱਡੀ ਤਾਕਤ ਬਣਨ ਵਾਲੇ ਹੋ। ਇਨ੍ਹਾਂ ਦਿਨਾਂ ਦੇਸ਼ ਵਿੱਚ ਜਨਗਣਨਾ ਦਾ ਕੰਮ ਹੋ ਰਿਹਾ ਹੈ। ਗਿਣਤੀ ਸਿਰਫ਼ ਅੰਕੜਿਆਂ ਦੀ ਗੱਲ ਨਹੀਂ ਹੈ। ਇਸ ਦੀ ਬਾਰੀਕੀ ਨਾਲ ਹੀ ਨੀਤੀਆਂ ਅਤੇ ਯੋਜਨਾਵਾਂ ਬਣਦੀਆਂ ਹਨ। ਇਸ ਲਈ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰ ਸਰਕਾਰ ਵੱਲੋਂ ਆਉਣ ਵਾਲੇ ਨੁਮਾਇੰਦੇ ਕਾਹਲੀ ਵਿੱਚ ਕੁਝ ਜਾਣਕਾਰੀਆਂ ਦਰਜ ਕਰ ਦਿੰਦੇ ਹਨ। ਤੁਸੀਂ ਖੁਦ ਵੀ ਜਨਗਣਨਾ ਵਿੱਚ ਆਪਣੀ ਜਾਣਕਾਰੀ ਆਪਣੇ ਮੋਬਾਈਲ ਫੋਨ ਰਾਹੀਂ ਭਰ ਕੇ ਦੇ ਸਕਦੇ ਹੋ। ਬਾਅਦ ਵਿੱਚ ਨੁਮਾਇੰਦੇ ਆਉਣਗੇ ਅਤੇ ਤੁਹਾਡੇ ਨਾਲ ਗੱਲਬਾਤ ਕਰਨਗੇ।
Share this content:



Post Comment