Loading Now

ਐਲੇਨਾ ਰਿਬਾਕਿਨਾ ਨੈਸ਼ਨਲ ਬੈਂਕ ਓਪਨ ਦੇ Final ’ਚ

ਐਲੇਨਾ ਰਿਬਾਕਿਨਾ ਨੈਸ਼ਨਲ ਬੈਂਕ ਓਪਨ ਦੇ Final ’ਚ

ਟੋਰਾਂਟੋ, 15 ਅਗਸਤ – ਕਜ਼ਾਖ਼ਿਸਤਾਨ ਦੀ ਦੂਜਾ ਦਰਜਾ ਪ੍ਰਾਪਤ ਖਿਡਾਰਨ ਐਲੇਨਾ ਰਿਬਾਕਿਨਾ ਨੇ ਅੱਜ ਤੜਕੇ ਚੌਥਾ ਦਰਜਾ ਪ੍ਰਾਪਤ ਕੋਕੋ ਗੌਫ ਨੂੰ 5-7, 6-2, 6-2 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਵਿਆਤੇਕ ਨੇ ਯੂਕਰੇਨ ਦੀ ਨੌਵਾਂ ਦਰਜਾ ਪ੍ਰਾਪਤ ਐਲੀਨਾ ਸਵਿਤੋਲਿਨਾ ਨੂੰ 6-3, 1-6, 6-3 ਨਾਲ ਹਰਾਇਆ। 6 ਫੁੱਟ ਲੰਬੀ ਰਿਬਾਕਿਨਾ ਨੇ ਮੀਂਹ ਕਾਰਨ ਲੇਟ ਹੋਏ ਨਾਈਟ ਸੈਸ਼ਨ ਨੂੰ ਖ਼ਤਮ ਕਰਦਿਆਂ ਰਾਤ ਕਰੀਬ 1 ਵਜੇ ਗੌਫ ਖ਼ਿਲਾਫ਼ ਮੈਚ ਜਿੱਤਿਆ। ਰਿਬਾਕਿਨਾ ਨੇ ਇਸ ਸਾਲ ਆਸਟਰੇਲੀਅਨ ਓਪਨ ਅਤੇ ਸਟੱਟਗਾਰਟ ਦਾ ਖ਼ਿਤਾਬ ਜਿੱਤ ਕੇ ਆਪਣੇ ਕਰੀਅਰ ਦੀਆਂ ਕੁੱਲ ਜਿੱਤਾਂ ਦੀ ਗਿਣਤੀ 13 ਤੱਕ ਪਹੁੰਚਾ ਦਿੱਤੀ ਹੈ। ਪਹਿਲੇ ਸੈਮੀ ਫਾਈਨਲ ਵਿੱਚ, ਸਵਿਆਤੇਕ ਨੇ ਤੀਜੇ ਸੈੱਟ ਵਿੱਚ 5-3 ਦੀ ਲੀਡ ਬਣਾਉਣ ਲਈ ਸਵਿਤੋਲਿਨਾ ਦੀ ਸਰਵਿਸ ਤੋੜ ਦਿੱਤੀ। ਇਸ ਤੋਂ ਬਾਅਦ ਸਵਿਆਤੇਕ ਨੇ 40-0 ਦੀ ਲੀਡ ਬਣਾਈ ਅਤੇ ਆਪਣਾ ਦੂਜਾ ਮੈਚ ਪੁਆਇੰਟ ਹਾਸਲ ਕਰ ਲਿਆ।

Share this content:

Post Comment