5 ਸਾਲਾਂ ਬਾਅਦ ਚੀਨੀ ਨਾਗਰਿਕਾਂ ਲਈ ਖੁੱਲ੍ਹੇ ਭਾਰਤ ਦੇ ਦਰਵਾਜ਼ੇ
ਨਵੀਂ ਦਿੱਲੀ, 23 ਜੁਲਾਈ – ਭਾਰਤ ਸਰਕਾਰ ਨੇ ਪੰਜ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਚੀਨੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਪ੍ਰਕਿਰਿਆ 24 ਜੁਲਾਈ, 2025 ਤੋਂ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ।
ਭਾਰਤੀ ਦੂਤਾਵਾਸ ਨੇ ਦਿੱਤੀ ਜਾਣਕਾਰੀ
ਬੀਜਿੰਗ ਵਿੱਚ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਰਚ 2020 ਵਿੱਚ ਭਾਰਤ ਨੇ ਕੋਰੋਨਾ ਦੌਰਾਨ ਲਾਗ ਨੂੰ ਰੋਕਣ ਲਈ ਸਾਰੇ ਟੂਰਿਸਟ ਵੀਜ਼ੇ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੇ ਸਨ। ਉਦੋਂ ਤੋਂ ਚੀਨੀ ਨਾਗਰਿਕਾਂ ਲਈ ਵੀਜ਼ਾ ਸੇਵਾ ਬੰਦ ਕਰ ਦਿੱਤੀ ਗਈ ਸੀ।
ਚੀਨ ਵਿੱਚ ਆਮ ਯਾਤਰਾ ‘ਤੇ ਪਾਬੰਦੀ ਬਰਕਰਾਰ ਸੀ
ਦੂਤਾਵਾਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੀਜਿੰਗ ਦੇ ਭਾਰਤੀ ਵੀਜ਼ਾ ਸੈਂਟਰ ਵਿੱਚ ਪਾਸਪੋਰਟ ਵਾਪਸੀ ਲਈ ਅਰਜ਼ੀ ਦੇਣ ਵੇਲੇ ਇੱਕ ਸਹੀ ਢੰਗ ਨਾਲ ਦਸਤਖਤ ਕੀਤਾ ‘Passport Withdrawl Letter’ ਲਾਜ਼ਮੀ ਹੋਵੇਗਾ। ਕੋਵਿਡ-19 ਮਹਾਂਮਾਰੀ (Covid-19) ਅਤੇ ਜੂਨ 2020 ਵਿੱਚ ਗਲਵਾਨ ਘਾਟੀ (Galwan Valley) ਵਿੱਚ ਭਾਰਤ ਅਤੇ ਚੀਨ ਵਿਚਕਾਰ ਹਿੰਸਕ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਯਾਤਰਾ ਅਤੇ ਆਪਸੀ ਸੰਪਰਕ ਲਗਭਗ ਠੱਪ ਹੋ ਗਿਆ ਸੀ। ਪਿਛਲੇ ਸਾਲਾਂ ਵਿੱਚ, ਚੀਨ (China) ਨੇ ਭਾਰਤੀ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਸੀ, ਪਰ ਆਮ ਯਾਤਰਾ ‘ਤੇ ਪਾਬੰਦੀਆਂ ਬਰਕਰਾਰ ਸਨ।
ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਹੋਣ ਲੱਗੇ ਗੂੜ੍ਹੇ
ਹੁਣ ਭਾਰਤ ਅਤੇ ਚੀਨ ਦੋਵੇਂ ਹੀ ਲੋਕਾਂ ਨਾਲ ਸੰਪਰਕ ਵਧਾਉਣਾ ਚਾਹੁੰਦੇ ਹਨ। ਇਸ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁੜ ਸ਼ੁਰੂ ਕਰਨ ਦੀ ਬਾਰੇ ਸੋਚ ਰਹੇ ਹਨ। ਇਹ ਯਾਤਰਾ ਕੋਵਿਡ ਕਾਰਨ ਰੋਕ ਦਿੱਤੀ ਗਈ ਸੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ (Foreign Minister S. Jaishankar) ਨੇ ਇਹ ਵੀ ਕਿਹਾ ਹੈ ਕਿ ਭਾਰਤ-ਚੀਨ ਸਬੰਧ ਹੌਲੀ-ਹੌਲੀ ਸਹੀ ਦਿਸ਼ਾ ਵੱਲ ਵੱਧ ਰਹੇ ਹਨ।
Share this content:



Post Comment