Loading Now

3 ਸਾਲ ਬਾਅਦ ਮੁੰਬਈ ਇੰਡੀਅਨਜ਼ ਦੀ ਮੁੜ ਕਪਤਾਨੀ ਸੰਭਾਲਣਗੇ ਰੋਹਿਤ ਸ਼ਰਮਾ

3 ਸਾਲ ਬਾਅਦ ਮੁੰਬਈ ਇੰਡੀਅਨਜ਼ ਦੀ ਮੁੜ ਕਪਤਾਨੀ ਸੰਭਾਲਣਗੇ ਰੋਹਿਤ ਸ਼ਰਮਾ

ਨਵੀਂ ਦਿੱਲੀ, 28 ਨਵੰਬਰ – ਪੰਜ ਵਾਰ ਦੀ IPL ਚੈਂਪੀਅਨ ਮੁੰਬਈ ਇੰਡੀਅਨਜ਼ (MI) ਨੇ ਐਲਾਨ ਕੀਤਾ ਹੈ ਕਿ ਰੋਹਿਤ ਸ਼ਰਮਾ IPL 2027 ਦੇ ਸੀਜ਼ਨ ਲਈ ਮੁੜ ਟੀਮ ਦੀ ਕਪਤਾਨੀ ਸੰਭਾਲਣਗੇ। ਫਰੈਂਚਾਇਜ਼ੀ ਵੱਲੋਂ ਕਪਤਾਨੀ ਵਿੱਚ ਵਾਪਸੀ ਬਾਰੇ ਜਾਰੀ ਕੀਤੇ ਗਏ ਬਿਆਨ ਵਿੱਚ ਰੋਹਿਤ ਸ਼ਰਮਾ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਰੋਹਿਤ ਦੀ ਅਗਵਾਈ ਵਿੱਚ ਮੁੰਬਈ ਇੰਡੀਅਨਜ਼ ਨੇ 2013, 2015, 2017, 2019 ਅਤੇ 2020 ਵਿੱਚ IPL ਖ਼ਿਤਾਬ ਜਿੱਤੇ ਸਨ। ਰੋਹਿਤ ਨੇ ਕਿਹਾ, “ਮੁੰਬਈ ਇੰਡੀਅਨਜ਼ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਰਹੀ ਹੈ ਅਤੇ ਇਸ ਟੀਮ ਦੀ ਅਗਵਾਈ ਕਰਨਾ ਹਮੇਸ਼ਾ ਮੇਰੇ ਲਈ ਬੜੇ ਮਾਣ ਵਾਲੀ ਗੱਲ ਰਹੀ ਹੈ। ਆਉਣ ਵਾਲੇ ਸੀਜ਼ਨ ਨੂੰ ਲੈ ਕੇ ਨੀਤਾ ਅਤੇ ਆਕਾਸ਼ ਨਾਲ ਹੋਈਆਂ ਗੱਲਾਂਬਾਤਾਂ ਕਾਫ਼ੀ ਉਤਸ਼ਾਹਜਨਕ ਰਹੀਆਂ ਹਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਕੀ ਕੁਝ ਹਾਸਲ ਕਰ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ, “ਮੈਂ 20ਵੇਂ ਸੀਜ਼ਨ, ਆਉਣ ਵਾਲੀਆਂ ਚੁਣੌਤੀਆਂ ਅਤੇ ਸਾਡੀ ‘ਪਲਟਨ’ ਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।

Share this content:

Post Comment