3 ਮਹੀਨੇ ਤਕ ਸਸਤਾ ਬ੍ਰਾਡਬੈਂਡ, ਪਹਿਲਾ ਮਹੀਨਾ ਬਿਲਕੁਲ Free
ਨਵੀਂ ਦਿੱਲੀ, 29 ਅਗਸਤ – ਭਾਰਤ ਸੰਚਾਰ ਨਿਗਮ ਲਿਮਿਟਡ ਜਿਸਨੂੰ ਅਸੀਂ BSNL ਦੇ ਨਾਂ ਨਾਲ ਜਾਣਦੇ ਹਾਂ, ਨੇ ਆਪਣੇ ਲੱਖਾਂ ਗਾਹਕਾਂ ਲਈ ਇਕ ਵਾਰ ਫਿਰ ਸ਼ਾਨਦਾਰ ਆਫਰ ਦਾ ਐਲਾਨ ਕੀਤਾ ਹੈ। ਇਸ ਵਾਰ ਕੰਪਨੀ ਨੇ ਬ੍ਰੌਡਬੈਂਡ ਯੂਜ਼ਰਜ਼ ਲਈ ਖਾਸ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ ਆਪਣੇ ਬ੍ਰੌਡਬੈਂਡ ਯੂਜ਼ਰਜ਼ ਲਈ ਤਿੰਨ ਮਹੀਨਿਆਂ ਤੱਕ ਮਹੀਨਾਵਾਰ ਟੈਰਿਫ ‘ਤੇ ਛੂਟ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਕੰਪਨੀ ਪਹਿਲੇ ਮਹੀਨੇ ਮੁਫਤ ਸੇਵਾਵਾਂ ਵੀ ਦੇ ਰਹੀ ਹੈ। ਇਸ ਦਾ ਮਤਲਬ ਹੈ ਕਿ ਇਸ ਪੇਸ਼ਕਸ਼ ਜ਼ਰੀਏ ਤੁਹਾਨੂੰ ਕੁੱਲ ਚਾਰ ਬ੍ਰੌਡਬੈਂਡ ਸੇਵਾਵਾਂ ਮਿਲਣਗੀਆਂ।
BSNL ਬ੍ਰੌਡਬੈਂਡ ਆਫਰ, ਕੀਮਤ ਤੇ ਵੈਲਿਡਿਟੀ
ਇਹ ਨਵਾਂ ਆਫਰ BSNL ਦੇ ਫਾਈਬਰ ਬੇਸਿਕ ਤੇ ਫਾਈਬਰ ਬੇਸਿਕ ਨਿਓ ਪਲਾਨਜ਼ ‘ਤੇ ਲਾਗੂ ਹੋਵੇਗਾ। ਫਾਈਬਰ ਬੇਸਿਕ ਪਲਾਨ ਦੀ ਕੀਮਤ 499 ਰੁਪਏ ਹੈ ਜਿਸ ਵਿਚ ਤੁਹਾਨੂੰ 60Mbps ਤਕ ਦੀ ਰਫ਼ਤਾਰ ਅਤੇ 3,300GB ਡਾਟਾ ਮਿਲਦਾ ਹੈ। ਜਦੋਂ ਡਾਟਾ ਖਤਮ ਹੋ ਜਾਂਦਾ ਹੈ ਤਾਂ ਰਫ਼ਤਾਰ 4Mbps ਤਕ ਘਟ ਜਾਂਦੀ ਹੈ। ਕੰਪਨੀ ਅਨੁਸਾਰ, ਇਸ ਯੋਜਨਾ ‘ਤੇ ਤਿੰਨ ਮਹੀਨਿਆਂ ਤਕ 100 ਰੁਪਏ ਦੀ ਛੋਟ ਮਿਲੇਗੀ। ਇਸ ਦਾ ਮਤਲਬ ਹੈ ਕਿ ਗਾਹਕ ਇਸਨੂੰ ਸਿਰਫ 399 ਰੁਪਏ ਮਹੀਨਾਵਾਰ ਕੀਮਤ ‘ਤੇ ਐਂਜੁਆਏ ਕਰ ਸਕਦੇ ਹਨ। ਦੂਜੇ ਪਾਸੇ, ਫਾਈਬਰ ਬੇਸਿਕ ਨਿਓ ਯੋਜਨਾ ਦੀ ਕੀਮਤ 449 ਰੁਪਏ ਹੈ ਜਿਸ ਵਿਚ ਤੁਹਾਨੂੰ ਕੁਝ ਘੱਟ 50Mbps ਤਕ ਦੀ ਰਫ਼ਤਾਰ ਮਿਲੇਗੀ। ਹਾਲਾਂਕਿ, ਇਹ ਯੋਜਨਾ ਵੀ ਕੁੱਲ 3,300GB ਡਾਟਾ ਦੀ ਪੇਸ਼ਕਸ਼ ਕਰਦੀ ਹੈ। ਇਸ ਪਲਾਨ ‘ਚ ਤੁਹਾਨੂੰ 50 ਰੁਪਏ ਦੀ ਛੂਟ ਮਿਲੇਗੀ। ਛੂਟ ਤੋਂ ਬਾਅਦ ਇਸ ਪਲਾਨ ਦੀ ਕੀਮਤ ਵੀ 399 ਰੁਪਏ ਰਹਿ ਜਾਂਦੀ ਹੈ। ਦੋਹਾਂ ਪਲਾਨਜ਼ ‘ਚ ਅਨਲਿਮਿਟਡ ਲੋਕਲ ਅਤੇ STD ਕਾਲਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਪਹਿਲਾ ਮਹੀਨਾ ਮੁਫਤ
ਇਸ ਆਫਰ ਦੀ ਖਾਸ ਗੱਲ ਇਹ ਹੈ ਕਿ ਗਾਹਕਾਂ ਨੂੰ ਪਹਿਲੇ ਮਹੀਨੇ ਮੁਫਤ ਸੇਵਾ ਮਿਲੇਗੀ। ਇਸ ਤੋਂ ਬਾਅਦ, ਅਗਲੇ ਤਿੰਨ ਮਹੀਨਿਆਂ ਤਕ ਤੁਹਾਨੂੰ ਬ੍ਰੌਡਬੈਂਡ ਪਲਾਨਜ਼ ‘ਤੇ ਡਿਸਕਾਊਂਟ ਵੀ ਮਿਲੇਗਾ।
Share this content:



Post Comment