Loading Now

250 ਫੁੱਟ ਡੂੰਘੀ ਖੱਡ ‘ਚ ਡਿੱਗੀ ਬੇਕਾਬੂ ਕਾਰ, 6 ਨਾਬਾਲਗ ਮੰਡਿਆਂ ਦੀ ਮੌਕੇ ‘ਤੇ ਮੌਤ

250 ਫੁੱਟ ਡੂੰਘੀ ਖੱਡ ‘ਚ ਡਿੱਗੀ ਬੇਕਾਬੂ ਕਾਰ, 6 ਨਾਬਾਲਗ ਮੰਡਿਆਂ ਦੀ ਮੌਕੇ ‘ਤੇ ਮੌਤ

ਲਡਭੜੋਲ (ਮੰਡੀ), 18 ਨਵੰਬਰ – ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਇੱਕ ਬੇਹੱਦ ਦਰਦਨਾਕ ਕਾਰ ਹਾਦਸੇ ਵਿੱਚ ਛੇ ਮੁੰਡਿਆਂ ਦੀ ਮੌਤ ਹੋ ਗਈ। ਇਹ ਹਾਦਸਾ ਜ਼ਿਲ੍ਹੇ ਦੇ ਲਡਭੜੋਲ ਇਲਾਕੇ ਵਿੱਚ ਵਾਪਰਿਆ। ਕਾਰ ਸੜਕ ਤੋਂ ਬੇਕਾਬੂ ਹੋ ਕੇ ਕਰੀਬ 250 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ।

ਜੋਗਿੰਦਰਨਗਰ ਦੇ ਸਿਮਸ ਇਲਾਕੇ ਵਿੱਚ ਮੰਗਲਵਾਰ ਰਾਤ ਨੂੰ ਇਹ ਹਾਦਸਾ ਵਾਪਰਿਆ। ਹਾਦਸੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬੁੱਧਵਾਰ ਦੁਪਹਿਰ ਤੋਂ ਬਾਅਦ ਇੱਕ ਵਿਅਕਤੀ ਨੇ ਕਾਰ ਨੂੰ ਖੱਡ ਵਿੱਚ ਡਿੱਗਿਆ ਹੋਇਆ ਦੇਖਿਆ।

ਸਾਰੇ ਮੁੰਡੇ ਨਾਬਾਲਗ ਦੱਸੇ ਜਾ ਰਹੇ ਹਨ

ਦੱਸਿਆ ਜਾ ਰਿਹਾ ਹੈ ਕਿ ਲਡਭੜੋਲ ਬਾਜ਼ਾਰ ਵਿੱਚ ਦੁਕਾਨਾਂ ਅਤੇ ਆਪਣਾ ਕਾਰੋਬਾਰ ਚਲਾਉਣ ਵਾਲੇ ਲੋਕਾਂ ਦੇ ਇਹ ਬੱਚੇ ਸਿਮਸ ਵਿੱਚ ਇੱਕ ਨਾਮਕਰਨ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਉੱਥੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ।

ਸੀਸੀਟੀਵੀ ਫੁਟੇਜ ਵਿੱਚ ਦੁਕਾਨ ’ਤੇ ਦਿਖਾਈ ਦਿੱਤੇ ਬੱਚੇ

ਬੁੱਧਵਾਰ ਸਵੇਰ ਤੱਕ ਜਦੋਂ ਬੱਚੇ ਘਰ ਨਹੀਂ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਉਹ ਇੱਕ ਦੁਕਾਨ ’ਤੇ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਦੁਪਹਿਰ ਸਮੇਂ ਇਲਾਕੇ ਦੇ ਇੱਕ ਵਿਅਕਤੀ ਨੇ ਕਾਰ ਨੂੰ ਖੱਡ ਵਿੱਚ ਡਿੱਗਿਆ ਹੋਇਆ ਦੇਖਿਆ। ਜਦੋਂ ਲੋਕ ਮੌਕੇ ’ਤੇ ਪਹੁੰਚੇ ਤਾਂ ਛੇ ਦੇ ਛੇ ਬੱਚੇ ਕਾਰ ਦੇ ਅੰਦਰ ਹੀ ਪਏ ਸਨ।

ਹਸਪਤਾਲ ਪਹੁੰਚਾਉਣ ’ਤੇ ਮ੍ਰਿਤਕ ਐਲਾਨਿਆ

ਮੌਕੇ ’ਤੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਪਰ ਜਦੋਂ ਉਨ੍ਹਾਂ ਨੂੰ ਲਡਭੜੋਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

Share this content:

Post Comment