Loading Now

25 ਅਕਤੂਬਰ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਆਬੂਧਾਬੀ ਲਈ ਸਿੱਧੀ ਉਡਾਣ

25 ਅਕਤੂਬਰ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਆਬੂਧਾਬੀ ਲਈ ਸਿੱਧੀ ਉਡਾਣ

ਅੰਮ੍ਰਿਤਸਰ, 15 ਸਤੰਬਰ – ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਬੂਧਾਬੀ 4 ਘੰਟੇ 40 ਮਿੰਟ ਵਿਚ ਪਹੁੰਚਿਆ ਜਾ ਸਕਦਾ ਹੈ। ਏਅਰ ਇੰਡੀਆ ਐਕਸਪ੍ਰੈਸ 25 ਅਕਤੂਬਰ ਤੋਂ ਆਪਣੀ ਪਹਿਲੀ ਅੰਮ੍ਰਿਤਸਰ-ਆਬੂਧਾਬੀ ਉਡਾਣ ਸ਼ੁਰੂ ਕਰੇਗੀ। ਹਫ਼ਤੇ ਵਿਚ ਤਿੰਨ ਉਡਾਣਾਂ ਚੱਲਣਗੀਆਂ, ਜਿਸ ਨਾਲ ਪੰਜਾਬ ਦਾ ਖਾੜੀ ਦੇਸ਼ਾਂ ਨਾਲ ਸੰਪਰਕ ਮਜ਼ਬੂਤ ਹੋਵੇਗਾ। ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ-ਆਬੂਧਾਬੀ ਉਡਾਣ ਰਾਤ 8:40 ਵਜੇ ਰਵਾਨਾ ਹੋਵੇਗੀ ਅਤੇ ਰਾਤ 11:50 ਵਜੇ ਆਬੂਧਾਬੀ ਪਹੁੰਚੇਗੀ।

Share this content:

Post Comment