Loading Now

18 ਮਹੀਨਿਆਂ ਬਾਅਦ ਟਾਵਰ ਤੋਂ ਉਤਰੇ ਗੁਰਜੀਤ ਖਾਲਸਾ

18 ਮਹੀਨਿਆਂ ਬਾਅਦ ਟਾਵਰ ਤੋਂ ਉਤਰੇ ਗੁਰਜੀਤ ਖਾਲਸਾ

ਸਮਾਣਾ, 24 ਅਪ੍ਰੈਲ – ਸਮਾਣਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਧਰਮ ਯੁੱਧ ਮੋਰਚਾ ਆਖਿਰਕਾਰ ਸਮਾਪਤ ਹੋ ਗਿਆ ਹੈ। ਦੱਸ ਦਈਏ ਕਿ ਮੋਬਾਈਲ ਟਾਵਰ ’ਤੇ ਬੈਠੇ ਗੁਰਜੀਤ ਸਿੰਘ ਖਾਲਸਾ ਨੂੰ 400 ਫੁੱਟ ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ। ਦੱਸ ਦਈਏ ਕਿ ਪ੍ਰਸ਼ਾਸਨ ਅਤੇ ਅਰਧ ਸੈਨਿਕ ਬਲਾਂ ਦੇ ਸੀਨੀਅਰ ਅਧਿਕਾਰੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਟਾਵਰ ‘ਤੇ ਪਹੁੰਚੇ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਮੌਕੇ ‘ਤੇ ਸਥਿਤੀ ਦਾ ਜਾਇਜ਼ਾ ਵੀ ਲਿਆ।

ਇਸ ਮੌਕੇ ਧਰਨਾ ਪ੍ਰਦਰਸ਼ਨ ’ਚ ਗੁਰਜੀਤ ਸਿੰਘ ਖਾਲਸਾ ਦਾ ਸਹਿਯੋਗ ਦੇ ਰਹੇ ਸੰਗਤ ਨੂੰ ਬੜੀ ਹੀ ਬੇਸਬਰੀ ਨਾਲ ਉਨ੍ਹਾਂ ਦੇ ਹੇਠਾਂ ਉਤਰਨ ਦਾ ਇੰਤਜ਼ਾਰ ਸੀ। ਦੱਸ ਦਈਏ ਕਿ ਗੁਰਜੀਤ ਸਿੰਘ ਖਾਲਸਾ ਦੀ ਅਪੀਲ ਮਗਰੋਂ ਧਰਮ ਯੁੱਧ ਮੋਰਚੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਵਾਏ ਗਏ ਹਨ ਤੇ ਜਿਨ੍ਹਾਂ ਦੇ ਭੋਗ 24 ਅਪ੍ਰੈਲ ਨੂੰ ਪਾਏ ਜਾਣਗੇ ਇਸ ਤੋਂ ਬਾਅਦ ਧਰਨਾ ਸਮਾਪਤ ਹੋ ਜਾਵੇਗਾ।

ਕਾਬਿਲੇਗੌਰ ਹੈ ਕਿ ਬੇਅਦਬੀਆਂ ਖਿਲਾਫ ਕਾਨੂੰਨ ਦੀ ਮੰਗ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ ਪਿਛਲੇ 18 ਮਹੀਨਿਆਂ ਤੋਂ ਬੀਐੱਸਐੱਨਐੱਲ (BSNL) ਦੇ 400 ਫੁੱਟ ਉੱਚੇ ਟਾਵਰ ‘ਤੇ ਚੜ੍ਹੇ ਹੋਏ ਸੀ। ਦੂਜੇ ਪਾਸੇ ਉਨ੍ਹਾਂ ਦੇ ਸਮਰਥਨ ਵਿੱਚ 24 ਮਾਰਚ ਤੋਂ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਇਸੇ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਮੌਕੇ ਵਿਸ਼ੇਸ਼ ਇਜਲਾਸ ਬੁਲਾ ਕੇ ਇਸ ਬੇਅਦਬੀਆਂ ਖਿਲਾਫ ਕਾਨੂੰਨ ਨੂੰ ਪਾਸ ਕਰਵਾਇਆ ਗਿਆ ਜਿਸ ‘ਤੇ ਹੁਣ ਰਾਜਪਾਲ ਦੀ ਮੋਹਰ ਲੱਗ ਚੁੱਕੀ ਹੈ।

Share this content:

Post Comment