Loading Now

13 ਸਾਲ ਬਾਅਦ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਪਾਕਿ ਜਾਵੇਗਾ ਸਿੱਖ ਜਥਾ

13 ਸਾਲ ਬਾਅਦ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਪਾਕਿ ਜਾਵੇਗਾ ਸਿੱਖ ਜਥਾ

ਅੰਮ੍ਰਿਤਸਰ, 1 ਜੂਨ – ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਇੱਕ ਜਥਾ ਪਾਕਿਸਤਾਨ ਜਾਵੇਗਾ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ। 13 ਸਾਲਾਂ ਬਾਅਦ ਇੱਕ ਜਥਾ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਜਾਵੇਗਾ। ਸੰਗਤ 10 ਤੋਂ 19 ਜੂਨ ਤੱਕ ਸ਼ਹੀਦੀ ਸਮਾਗਮ ਮਨਾਏਗੀ। ਸ਼ਹੀਦੀ ਦਿਵਸ 18 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਸ਼ਹੀਦੀ ਸਥਾਨ ਵਿਖੇ ਮਨਾਇਆ ਜਾਵੇਗਾ। 1000 ਸੰਗਤ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਵਿੱਚ 600 ਪੰਜਾਬ ਤੋਂ, 200 ਦਿੱਲੀ ਤੋਂ, 100 ਹਰਿਆਣਾ ਤੋਂ ਅਤੇ 100 ਹੋਰ ਰਾਜਾਂ ਤੋਂ ਦਰਸ਼ਨਾਂ ਲਈ ਜਾਣਗੇ।

Share this content:

Post Comment