Loading Now

12 ਤੇ 13 ਦਸੰਬਰ ਨੂੰ ਦੋ ਸ਼ਿਫਟਾਂ ’ਚ ਹੋਵੇਗੀ CTET ਪ੍ਰੀਖਿਆ

12 ਤੇ 13 ਦਸੰਬਰ ਨੂੰ ਦੋ ਸ਼ਿਫਟਾਂ ’ਚ ਹੋਵੇਗੀ CTET ਪ੍ਰੀਖਿਆ

ਨਵੀਂ ਦਿੱਲੀ, 16 ਸਤੰਬਰ – ਸੈਂਟਰਲ ਟੀਚਰ ਐਲਿਜਿਬਿਲਿਟੀ ਟੈਸਟ ਦੇ 22ਵੇਂ ਐਡੀਸ਼ਨ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਵੱਡੀ ਖ਼ਬਰ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ CTET Exam Date 2026 ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਨੋਟਿਸ ਅਨੁਸਾਰ ਪ੍ਰੀਖਿਆ 12 ਤੇ 13 ਦਸੰਬਰ 2026 ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ’ਤੇ ਕਰਵਾਈ ਜਾਵੇਗੀ।

CTET ਪ੍ਰੀਖਿਆ ਦੋ ਸ਼ਿਫਟਾਂ ’ਚ ਕਰਵਾਈ ਜਾਵੇਗੀ। ਪਹਿਲੀ ਸ਼ਿਫਟ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ, ਜਦਕਿ ਦੂਜੀ ਸ਼ਿਫਟ ਦੀ ਪ੍ਰੀਖਿਆ ਦੁਪਹਿਰ 2:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਪਹਿਲੀ ਸ਼ਿਫਟ ’ਚ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ‘ਤੇ 120 ਮਿੰਟ ਪਹਿਲਾਂ, ਯਾਨੀ ਸਵੇਰੇ 7:30 ਵਜੇ ਰਿਪੋਰਟ ਕਰਨਾ ਹੋਵੇਗਾ। ਉੱਥੇ ਹੀ ਦੂਜੀ ਸ਼ਿਫਟ ਲਈ ਉਮੀਦਵਾਰਾਂ ਨੂੰ ਦੁਪਹਿਰ 12:30 ਵਜੇ ਕੇਂਦਰ ’ਤੇ ਰਿਪੋਰਟ ਕਰਨਾ ਹੋਵੇਗਾ।

ਪ੍ਰੀਖਿਆ ਦੀ ਤਾਰੀਖ ਤੋਂ 15 ਦਿਨ ਪਹਿਲਾਂ ਜਾਰੀ ਹੋਵੇਗੀ ਸਿਟੀ ਇੰਟੀਮੇਸ਼ਨ ਸਲਿਪ

CBSE ਵੱਲੋਂ CTET ਪ੍ਰੀਖਿਆ ਤੋਂ 15 ਦਿਨ ਪਹਿਲਾਂ ਸਾਰੇ ਉਮੀਦਵਾਰਾਂ ਲਈ ਐਗਜ਼ਾਮ ਸਿਟੀ ਸਲਿਪ ਜਾਰੀ ਕਰ ਦਿੱਤੀ ਜਾਵੇਗੀ। ਇਸ ਰਾਹੀਂ ਉਮੀਦਵਾਰ ਆਪਣੀ ਯਾਤਰਾ ਦੀ ਪਹਿਲਾਂ ਤੋਂ ਤਿਆਰੀ ਕਰ ਸਕਣਗੇ।

ਐਡਮਿਟ ਕਾਰਡ ਕਦੋਂ ਜਾਰੀ ਹੋਣਗੇ?

CTET ਪ੍ਰੀਖਿਆ ਦੇ ਐਡਮਿਟ ਕਾਰਡ ਪ੍ਰੀਖਿਆ ਦੀ ਤਾਰੀਖ ਤੋਂ 7 ਤੋਂ 10 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ। ਸਾਰੇ ਉਮੀਦਵਾਰਾਂ ਨੂੰ ਆਪਣਾ ਹਾਲ ਟਿਕਟ ਆਨਲਾਈਨ ਪ੍ਰਾਪਤ ਕਰਨਾ ਹੋਵੇਗਾ। ਕਿਸੇ ਵੀ ਉਮੀਦਵਾਰ ਨੂੰ ਨਿੱਜੀ ਤੌਰ ’ਤੇ ਐਡਮਿਟ ਕਾਰਡ ਨਹੀਂ ਭੇਜਿਆ ਜਾਵੇਗਾ।

Share this content:

Post Comment