12ਵੀਂ ਪਾਸ ਨੌਜਵਾਨਾਂ ਲਈ ਭਾਰਤੀ ਫੌਜ ਟੀ.ਈ.ਐੱਸ 57ਵੀਂ ਭਰਤੀ ਲਈ ਰਜਿਸਟ੍ਰੇਸ਼ਨ 14 ਅਕਤੂਬਰ ਤੋਂ ਸ਼ੁਰੂ
ਨਵੀਂ ਦਿੱਲੀ, 7 ਅਕਤੂਬਰ – ਭਾਰਤੀ ਫੌਜ ‘ਚ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ, ਭਾਰਤੀ ਫੌਜ ਯੋਗ ਅਤੇ ਇੱਛੁਕ ਨੌਜਵਾਨਾਂ ਨੂੰ ਫੌਜ ‘ਚ ਅਫਸਰ ਬਣਨ ਦਾ ਮੌਕਾ ਦੇ ਰਹੀ ਹੈ। ਭਾਰਤੀ ਫੌਜ ਨੇ TES 57ਵੀਂ ਭਰਤੀ 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਮੁਤਾਬਕ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਜਲਦੀ ਹੀ 14 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਹੜੇ ਉਮੀਦਵਾਰ ਭਾਰਤੀ ਫੌਜ ‘ਚ ਅਫਸਰ ਬਣਨ ਦਾ ਸੁਪਨਾ ਦੇਖ ਰਹੇ ਹਨ, ਉਨ੍ਹਾਂ ਨੂੰ 12 ਨਵੰਬਰ 2026 ਤੱਕ ਅਰਜ਼ੀ ਦੇਣ ਦਾ ਮੌਕਾ ਮਿਲੇਗਾ। ਜੇਕਰ ਤੁਸੀਂ ਵੀ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੱਥੇ ਯੋਗਤਾ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਦੇਖ ਸਕਦੇ ਹੋ।
ਟੈਕਨੀਕਲ ਐਂਟਰੀ ਸਕੀਮ ‘ਚ ਅਰਜ਼ੀ ਦੇਣ ਲਈ ਜ਼ਰੂਰੀ ਯੋਗਤਾ
10+2 ਯਾਨੀ TES 57ਵੀਂ ‘ਚ ਅਰਜ਼ੀ ਦੇਣ ਲਈ ਉਮੀਦਵਾਰ ਨੇ ਭਾਰਤ ਦੇ ਕਿਸੇ ਮਾਨਤਾ ਪ੍ਰਾਪਤ ਸੰਸਥਾਨ ਤੋਂ 12ਵੀਂ ਜਮਾਤ PCM (ਫਿਜ਼ਿਕਸ, ਕੈਮਿਸਟਰੀ ਅਤੇ ਮੈਥੇਮੈਟਿਕਸ) ਵਿਸ਼ਿਆਂ ਨਾਲ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। TES 57ਵੀਂ ‘ਚ ਅਰਜ਼ੀ ਦੇਣ ਲਈ ਉਮੀਦਵਾਰ ਕੋਲ JEE Main 2026 ਦਾ ਸਕੋਰਕਾਰਡ ਹੋਣਾ ਲਾਜ਼ਮੀ ਹੈ। ਅਰਜ਼ੀ ਦੇਣ ਲਈ ਉਮੀਦਵਾਰ ਦੀ ਉਮਰ 16.5 ਸਾਲ ਤੋਂ 19.5 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਕਿੰਨੀਆਂ ਅਸਾਮੀਆਂ ’ਤੇ ਹੋਵੇਗੀ ਭਰਤੀ?
ਭਾਰਤੀ ਫੌਜ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ TES 57ਵੀਂ ਰਾਹੀਂ ਕੁੱਲ 90 ਯੋਗ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਇਨ੍ਹਾਂ 5 ਕਦਮਾਂ ਰਾਹੀਂ ਘਰ ਬੈਠੇ ਕਰ ਸਕਦੇ ਹੋ ਅਪਲਾਈ
ਭਾਰਤੀ ਫੌਜ ‘ਚ TES 57ਵੀਂ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 14 ਅਕਤੂਬਰ ਤੋਂ ਸ਼ੁਰੂ ਹੋਵੇਗੀ। ਉਮੀਦਵਾਰ ਹੇਠਾਂ ਦਿੱਤੇ ਕਦਮਾਂ ਦੀ ਮਦਦ ਨਾਲ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ joinindianarmy.nic.in ’ਤੇ ਜਾਓ। ਵੈੱਬਸਾਈਟ ਦੇ ਹੋਮਪੇਜ ’ਤੇ Online Registration ਸੈਕਸ਼ਨ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਮੰਗੀ ਗਈ ਸਾਰੀ ਜ਼ਰੂਰੀ ਜਾਣਕਾਰੀ ਦਰਜ ਕਰੋ। ਫਾਰਮ ਭਰਨ ਤੋਂ ਬਾਅਦ ਲੋੜੀਂਦੇ ਦਸਤਾਵੇਜ਼ਾਂ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ। ਅੰਤ ‘ਚ ਭਵਿੱਖ ਲਈ ਅਰਜ਼ੀ ਫਾਰਮ ਦਾ ਇੱਕ ਪ੍ਰਿੰਟਆਉਟ ਜ਼ਰੂਰ ਕੱਢ ਲਓ।
Share this content:



Post Comment