Loading Now

1,000 ਵਿਦਿਆਰਥੀਆਂ ਨੂੰ ਯੂ ਪੀ ਐੱਸ ਸੀ ਤੇ ਪੀ ਸੀ ਐੱਸ ਦੀ ਮੁਫਤ ਕੋਚਿੰਗ ਦੇਵਾਂਗੇ : ਬੈਂਸ

1,000 ਵਿਦਿਆਰਥੀਆਂ ਨੂੰ ਯੂ ਪੀ ਐੱਸ ਸੀ ਤੇ ਪੀ ਸੀ ਐੱਸ ਦੀ ਮੁਫਤ ਕੋਚਿੰਗ ਦੇਵਾਂਗੇ : ਬੈਂਸ

ਚੰਡੀਗੜ੍ਹ, 6 ਨਵੰਬਰ – ਪੰਜਾਬ ਭਰ ਦੇ ਵਿਦਿਆਰਥੀਆਂ ਲਈ ਸਿਵਲ ਸੇਵਾਵਾਂ ਦੀ ਤਿਆਰੀ ਨੂੰ ਪਹੁੰਚਯੋਗ ਬਣਾਉਣ ਦੇ ਮੰਤਵ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ 1,000 ਕਾਲਜ ਵਿਦਿਆਰਥੀਆਂ ਨੂੰ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ ਪੀ ਐੱਸ ਸੀ) ਸਿਵਲ ਸੇਵਾਵਾਂ ਪ੍ਰੀਖਿਆ ਅਤੇ ਪੰਜਾਬ ਸਿਵਲ ਸੇਵਾਵਾਂ (ਪੀ ਸੀ ਐੱਸ) ਪ੍ਰੀਖਿਆਵਾਂ ਲਈ ਪੂਰੀ ਤਰ੍ਹਾਂ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ¢ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਗਰਾਮ ਤਹਿਤ ਸਰਕਾਰੀ ਕਾਲਜਾਂ ਦੇ 750 ਅਤੇ ਪ੍ਰਾਈਵੇਟ ਕਾਲਜਾਂ ਦੇ 250 ਵਿਦਿਆਰਥੀਆਂ ਨੂੰ ਕਵਰ ਕੀਤਾ ਜਾਵੇਗਾ¢ ਇਸ ਪ੍ਰੋਗਰਾਮ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ ਸਿਰਫ਼ ਆਨਲਾਈਨ ਕਲਾਸਾਂ ਹੀ ਨਹੀਂ, ਬਲਕਿ ਹਰ ਪੜਾਅ ‘ਤੇ ਵਿਆਪਕ ਅਕਾਦਮਿਕ ਸਹਾਇਤਾ ਪ੍ਰਣਾਲੀ ਮੁਹੱਈਆ ਕਰਵਾਈ ਜਾਵੇਗੀ¢ ਇਸ ਵਿੱਚ ਲਾਈਵ ਇੰਟਰਐਕਟਿਵ ਅਤੇ ਰਿਕਾਰਡ ਕੀਤੇ ਲੈਕਚਰ, ਸਟੱਡੀ ਮਟੀਰੀਅਲ, ਮਿਆਰੀ ਟੈਸਟ ਸੀਰੀਜ਼, ਉਤਰ-ਲਿਖਣ ਦਾ ਅਭਿਆਸ ਤੇ ਮੁਲਾਂਕਣ, ਵਿਅਕਤੀਗਤ ਮੈਂਟਰਸ਼ਿਪ, ਸ਼ੰਕਿਆਂ ਦਾ ਨਿਵਾਰਨ ਅਤੇ ਇੰਟਰਵਿਊ ਦੀ ਤਿਆਰੀ ਸ਼ਾਮਲ ਹੋਵੇਗੀ।

Share this content:

Post Comment