Loading Now

ਹਲਕਾ ਦੱਖਣੀ ਵਿੱਚ ਸ਼੍ਰੀ ਰਾਮ ਲੀਲਾ ਦੇ ਉਦਘਾਟਨ ਦੀ ਰਸਮ ਡਾ. ਤਜਿੰਦਰਪਾਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਨਿਭਾਈ; ਲੋੜਵੰਦ ਮਹਿਲਾਵਾਂ ਨੂੰ ਸ਼ਾਲਾਂ ਵੰਡੀਆਂ

ਹਲਕਾ ਦੱਖਣੀ ਵਿੱਚ ਸ਼੍ਰੀ ਰਾਮ ਲੀਲਾ ਦੇ ਉਦਘਾਟਨ ਦੀ ਰਸਮ ਡਾ. ਤਜਿੰਦਰਪਾਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਨਿਭਾਈ; ਲੋੜਵੰਦ ਮਹਿਲਾਵਾਂ ਨੂੰ ਸ਼ਾਲਾਂ ਵੰਡੀਆਂ

ਲੁਧਿਆਣਾ, 19 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿੱਚ ‘ਪ੍ਰੀਤ ਨਟਰਾਜ ਡਰਾਮਾਟਿਕ ਕਲੱਬ’ ਵੱਲੋਂ ਆਪਣੀ ਸੰਸਕ੍ਰਿਤੀ ਅਤੇ ਗੌਰਵਮਈ ਇਤਿਹਾਸ ਨੂੰ ਪੇਸ਼ ਕਰਦੀ ਸ਼੍ਰੀ ਰਾਮਲੀਲਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਸਮਾਗਮ ਦਾ ਉਦਘਾਟਨ ਰਿਬਨ ਕੱਟ ਕੇ ਉੱਘੇ ਸਮਾਜਸੇਵੀ ਡਾ. ਤਜਿੰਦਰਪਾਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਾਵਾ (ਕੋਆਰਡੀਨੇਟਰ ਏ.ਆਈ.ਸੀ.ਸੀ. ਓ.ਬੀ.ਸੀ. ਅਤੇ ਇੰਚਾਰਜ ਹਿਮਾਚਲ ਪ੍ਰਦੇਸ਼) ਨੇ ਕੀਤਾ। ਇਸ ਮੌਕੇ ਸਮੁੱਚੇ ਸਮਾਗਮ ਦੀ ਮੁੱਖ ਪ੍ਰਬੰਧਕ ਬੀਬੀ ਮਨਜੀਤ ਕੌਰ ਸਰੋਏ, ਭਾਈ ਲਾਲੋ ਜੀ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕਲੇਰ ਅਤੇ ਯੂਥ ਨੇਤਾ ਅਮਿਤ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਦੌਰਾਨ ਡਾ. ਤਜਿੰਦਰਪਾਲ ਸਿੰਘ ਵੱਲੋਂ ਲੋੜਵੰਦ ਮਹਿਲਾਵਾਂ ਨੂੰ ਸ਼ਾਲਾਂ ਵੀ ਵੰਡੀਆਂ ਗਈਆਂ।

3 ਹਲਕਾ ਦੱਖਣੀ ਵਿੱਚ ਸ਼੍ਰੀ ਰਾਮ ਲੀਲਾ ਦੇ ਉਦਘਾਟਨ ਦੀ ਰਸਮ ਡਾ. ਤਜਿੰਦਰਪਾਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਨਿਭਾਈ; ਲੋੜਵੰਦ ਮਹਿਲਾਵਾਂ ਨੂੰ ਸ਼ਾਲਾਂ ਵੰਡੀਆਂ

ਇਸ ਸਮੇਂ ਸੰਬੋਧਨ ਕਰਦਿਆਂ ਡਾ. ਤਜਿੰਦਰਪਾਲ ਸਿੰਘ ਅਤੇ ਸ਼੍ਰੀ ਬਾਵਾ ਨੇ ਕਿਹਾ ਕਿ ਸ਼੍ਰੀ ਰਾਮ ਜੀ ਨੂੰ ‘ਮਰਿਆਦਾ ਪੁਰਸ਼ੋਤਮ’ ਕਿਹਾ ਜਾਂਦਾ ਹੈ। ਰਾਜ ਤਿਲਕ ਦੀ ਥਾਂ 14 ਸਾਲ ਦੇ ਬਨਵਾਸ ‘ਤੇ ਜਾਣਾ, ਪਿਤਾ ਰਾਜਾ ਦਸ਼ਰਥ ਦੇ ਬਚਨਾਂ ਦੀ ਪਾਲਣਾ ਕਰਨਾ, ਸੀਤਾ ਮਾਤਾ ਅਤੇ ਲਕਸ਼ਮਣ ਜੀ ਦਾ ਉਨ੍ਹਾਂ ਦੇ ਨਾਲ ਜਾ ਕੇ ਫ਼ਰਜ਼ ਨਿਭਾਉਣਾ, ਅਤੇ ਛੋਟੇ ਭਰਾ ਭਰਤ ਵੱਲੋਂ ਸ਼੍ਰੀ ਰਾਮ ਜੀ ਦੀਆਂ ਖੜਾਵਾਂ ਸਿੰਘਾਸਨ ‘ਤੇ ਰੱਖ ਕੇ ਰਾਜ ਭਾਗ ਚਲਾਉਣਾ—ਇਹ ਸਭ ਸਾਡੇ ਅੱਜ ਦੇ ਜੀਵਨ ਲਈ ਅਹਿਮ ਸਿੱਖਿਆਵਾਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਰਿਸ਼ਤਿਆਂ ਦਾ ਸਤਿਕਾਰ ਘਟ ਰਿਹਾ ਹੈ, ਜੋ ਸਾਡੇ ਦੁੱਖਾਂ ਦਾ ਮੁੱਖ ਕਾਰਨ ਹੈ। ਸ਼੍ਰੀ ਰਾਮ ਲੀਲਾ ਕੋਈ ਮਹਿਜ਼ ਨਾਟਕ ਨਹੀਂ, ਸਗੋਂ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਉਣ ਵਾਲੀ ਸਿੱਖਿਆ ਹੈ, ਜਿਸ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਲੋੜ ਹੈ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਗੁਰਮੇਲ ਸਿੰਘ ਨੀਟਾ, ਚੇਅਰਮੈਨ ਜੋਰਾਵਰ ਸਿੰਘ ਬਿੱਟੂ, ਕੈਸ਼ੀਅਰ ਭਗਵੰਤ ਰਾਏ ਸ਼ੁਕਲਾ, ਵਾਈਸ ਪ੍ਰਧਾਨ ਗੁਰਮੀਤ ਸਿੰਘ ਗੀਤਾ, ਵਿਨੇ ਕੁਮਾਰ, ਮੰਗਾ, ਵਿੱਕੀ, ਭੁਪਿੰਦਰ ਸਿੰਘ, ਮਿੰਟੂ, ਵਿਪਨ ਕੁਮਾਰ, ਸਨੀ, ਸੁਖੀ, ਗੌਰੀ ਸ਼ੰਕਰ, ਗੋਲੂ, ਇਨਾ, ਅਮਨ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।

Share this content:

Post Comment