Loading Now

ਹਰਿਆਣਾ ਦੇ ਪੰਚਾਇਤ ਵਿਭਾਗ ’ਚ ਵੱਡਾ ਘਪਲਾ, 100 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ

ਹਰਿਆਣਾ ਦੇ ਪੰਚਾਇਤ ਵਿਭਾਗ ’ਚ ਵੱਡਾ ਘਪਲਾ, 100 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ

ਪੰਚਕੂਲਾ , 24 ਨਵੰਬਰ-  ਹਰਿਆਣਾ ਦੇ ਪੰਚਾਇਤੀ ਰਾਜ ਵਿਭਾਗ ਦੇ ਬੈਂਕ ਖਾਤਿਆਂ ਵਿੱਚ ਕਰੀਬ 74.70 ਲੱਖ ਰੁਪਏ ਦਾ ਡਿਜੀਟਲ ਘਪਲਾ ਸਾਹਮਣੇ ਆਇਆ ਹੈ। ਇਹ ਹੈਰਾਨ ਕਰਨ ਵਾਲਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਨੋਇਡਾ ਦੀ ਇੱਕ ਕੰਪਨੀ ਦੇ ਖਾਤੇ ਵਿੱਚ, ਜਿਸ ਵਿੱਚ ਸਿਰਫ਼ 100 ਰੁਪਏ ਦਾ ਬੈਲੈਂਸ ਸੀ, ਅਚਾਨਕ 74.70 ਲੱਖ ਰੁਪਏ ਜਮ੍ਹਾਂ ਹੋ ਗਏ। ਬੈਂਕ ਵੱਲੋਂ ਭੇਜੀ ਗਈ ਅਲਰਟ ਈ-ਮੇਲ ਰਾਹੀਂ ਇਸ ਧੋਖਾਧੜੀ ਦਾ ਪਰਦਾਫਾਸ਼ ਹੋਇਆ।  ਜਾਂਚ ਅੱਗੇ ਵਧੀ ਤਾਂ ਪਤਾ ਲੱਗਾ ਕਿ ਇਹ ਰਕਮ ਪੂਰੇ ਘਪਲੇ ਦਾ ਇੱਕ ਫ਼ੀਸਦੀ ਵੀ ਨਹੀਂ ਹੈ, ਕਿਉਂਕਿ ਸਰਪੰਚਾਂ ਅਤੇ ਅਧਿਕਾਰੀਆਂ ਦੇ ਡਿਜੀਟਲ ਦਸਤਖ਼ਤ (ਡੋਂਗਲ) ਤੋਂ ਬਿਨਾਂ ਹੀ 7 ਪੰਚਾਇਤਾਂ ਦੇ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਕਢਵਾ ਕੇ ਹਜ਼ਾਰਾਂ ਖਾਤਿਆਂ ਵਿੱਚ ਵੰਡੇ ਜਾ ਚੁੱਕੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਦੀਵਾਲੀ ਤੋਂ ਬਾਅਦ ਪੰਚਾਇਤ ਵਿਭਾਗ ਦੇ ਖਾਤਿਆਂ ਵਿੱਚੋਂ ਜਿੰਨੇ ਵੀ ਲੈਣ-ਦੇਣ ਹੋਏ ਹਨ, ਉਨ੍ਹਾਂ ਵਿੱਚੋਂ ਕਰੀਬ 80 ਫ਼ੀਸਦੀ ਦੀ ਵਰਤੋਂ ਧੋਖਾਧੜੀ ਲਈ ਕੀਤੀ ਗਈ ਹੈ। ਹੁਣ ਇਸ ਵੱਡੇ ਘਪਲੇ ਨੂੰ ਲੈ ਕੇ ਬੈਂਕ ਅਤੇ ਨਿੱਜੀ ਸਰਵਰ ਕੰਪਨੀ ‘ਆਸਟੇਅਰ’ ਵੀ ਆਹਮੋ-ਸਾਹਮਣੇ ਹਨ। ਵਿਭਾਗ ਇਸ ਨੂੰ ਬੈਂਕ ਦੇ ਸਿਸਟਮ ਦੀ ਗ਼ਲਤੀ ਦੱਸ ਰਿਹਾ ਹੈ, ਜਦਕਿ ਪੰਜਾਬ ਨੈਸ਼ਨਲ ਬੈਂਕ ਨੇ ‘ਸਹੀ ਆਈਪੀ ਐਡਰੈੱਸ’ ਦਾ ਹਵਾਲਾ ਦਿੰਦਿਆਂ ਪੋਰਟਲ ਹੈਕ ਹੋਣ ਦਾ ਖ਼ਦਸ਼ਾ ਜਤਾਇਆ ਹੈ।

Share this content:

Post Comment