Loading Now

ਲੇਖ/ਗੁਰਭਜਨ ਗਿੱਲ

ਲੇਖ/ਗੁਰਭਜਨ ਗਿੱਲ

ਕਈ ਸਾਲ ਪਹਿਲਾਂ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਸਾਡੇ ਘਰ ਆਇਆ। ਮੈਂ ਸ਼ਿਵ ਕੁਮਾਰ ਦੀ ਲਿਖੀ ਅਮਰ ਰਚਨਾ “ਲੂਣਾ” ਦਾ ਸਭ ਤੋਂ ਪਹਿਲਾ ਐਡੀਸ਼ਨ ਪੜ੍ਰ ਰਿਹਾ ਸੀ। ਇਸ ਦੀ ਸੁੰਦਰਕਾਰੀ ਚਿਤਰਕਾਰ ਦਲੀਪ ਸਿੰਘ ਨੇ ਕੀਤੀ ਸੀ। ਉਹ ਉਦੋਂ ਖ਼ਾਲਸਾ ਕਾਲਿਜ ਆਫ਼ ਐਜੂਕੇਸ਼ਨ ਅੰਮ੍ਰਿਤਸਰ ਵਿੱਚ ਫ਼ਾਈਨ ਆਰਟਸ ਦੇ ਪ੍ਰੋਫੈਸਰ ਸਨ ਸ਼ਾਇਦ। ਪ੍ਰੀਤ ਲੜੀ ਮੈਗਜ਼ੀਨ ਦਾ ਟਾਈਟਲ ਵੀ ਉਹੀ ਬਣਾਉਂਦੇ ਹੁੰਦੇ ਸਨ। ਉਨ੍ਹਾਂ ਦੀਆਂ ਕਲਾ ਕਿਰਤਾਂ ਵੀ ਸਮੇਂ ਦੀ ਧੂੜ ਵਿੱਚ ਗੁੰਮ ਗੁਆਚ ਗਈਆੰੰ ਹਨ। ਪ੍ਰੀਤ ਲੜੀ ਦੇ ਮੁੱਖ ਪੰਨੇ, ਕੁਝ ਕਿਤਾਬਾਂ ਦੇ ਕਵਰ ਡੀਜ਼ਾਈਨ ਤੇ ਮਹੱਤਵਪੂਰਨ ਚਿੱਤਰ ਕਿਸੇ ਖੋਜਕਾਰ ਨੂੰ ਲੱਭਣ ਦੀ ਜ਼ੁੰਮੇਵਾਰੀ ਸੰਭਾਲਣੀ ਚਾਹੀਦੀ ਹੈ। ਖ਼ੈਰ! ਸੁਰਿੰਦਰ ਸ਼ਿੰਦਾ ਨੇ ਮੇਰੇ ਹੱਥੋਂ ਇਹ ਕਿਤਾਬ ਫੜੀ ਤੇ ਕੁਝ ਬੋਲ ਗੁਣ ਗੁਣਾ ਕੇ ਸੁਣਾਏ।
ਹੁਣ ਵੀ ਸੱਜਰੇ ਹਨ ਉਹ ਬੋਲ

ਪਿਤਾ ਜੇ ਧੀ ਗਾ ਰੂਪ ਹੰਢਾਵੇ।
ਲੋਕਾ ਵੇ ਤੈਨੂੰ ਲਾਜ ਨਾ ਆਵੇ।
ਜੇ ਲੂਣਾ ਪੂਰਨ ਨੂੰ ਚਾਹਵੇ,
ਚਰਿੱਤਰਹੀਣ ਕਵ੍ਹੇ ਕਿਉਂ ,
ਜੀਭ ਜਹਾਨ ਦੀ।
ਉਸ ਦੇ ਗਾਉਂਦੇ ਗਾਉਂਦੇ ਮੈਂ ਇਹ ਫੋਟੋ ਕਲਿੱਕ ਕਰ ਲਈ। ਪਰ ਪਛਤਾਵਾ ਹੈ ਕਿ ਉਸ ਪਿਆਰੇ ਤੇ ਮੁਹੱਬਤੀ ਗਾਇਕ ਦੀ ਆਵਾਜ਼ ਕਿਉਂ ਨਾ ਰੀਕਾਰਡ ਕਰ ਲਈ। ਸ਼ਿੰਦਾ ਮੈਥੋਂ 18 ਦਿਨ ਨਿੱਕਾ ਸੀ। ਹਰ ਵਾਰ ਇਹੀ ਆਖਦਾ! ਬਾਈ ਜੀ! ਮੈਂ ਕਿੰਨੀ ਵਾਰ ਤੁਹਾਡੇ ਨਾਲ ਰੁੱਸ ਜਾਂਦਾ ਹਾਂ, ਪਰ ਤੁਸੀਂ ਕਦੇ ਨਹੀਂ ਮਨਾਇਆ। ਰੁੱਸਣ ਦਾ ਸੁਆਦ ਹੀ ਮਾਰ ਦਿੰਦੇ ਹੋ। ਮੇਰਾ ਉੱਤਰ ਉਡੀਕੇ ਬਿਨ ਆਪ ਹੀ ਬੋਲਦਾ, ਬਾਈ ਜੀ! ਯਾਦ ਕਰਿਆ ਕਰੋਗੇ, ਤੁਹਾਡੇ ਨਾਲ ਰੁੱਸਣ ਵਾਲਾ ਦੁਨੀਆਂ ਤੋਂ ਚਲਾ ਗਿਆ। ਸ਼ਮਸ਼ੇਰ ਸਿੰਘ ਸੰਧੂ ਨੂੰ ਵੀ ਦੱਸ ਦਿਉ, ਮੇਰੇ ਸਾਹਾਂ ਦੇ ਭੇਤੀ ਨੂੰ। ਮਈ ਆ ਰਹੀ ਹੈ। ਮੇਰਾ ਜਨਮ ਦਿਨ ਦੋ ਮਈ ਦਾ ਹੈ ਤੇ ਉਸ ਦਾ 20 ਮਈ ਦਾ। ਯਾਦਾਂ ਚ ਧੜਕਦਾ ਹੈ ਹਰ ਪਲ। ਆਨੇ ਬਹਾਨੇ ਸਾਹਮਣੇ ਖਲੋ ਜਾਂਦਾ ਹੈ ਮਹੀਨੇ ਚ ਕਈ ਵਾਰ।

Gurbhajan-Gill-171x300 ਲੇਖ/ਗੁਰਭਜਨ ਗਿੱਲ

ਗੁਰਭਜਨ ਗਿੱਲ

Share this content:

Post Comment