Loading Now

ਸਕੇਪ ਸਾਹਿਤਕ ਸੰਸਥਾ ਵੱਲੋਂ ਸਾਉਣ ਕਵੀ ਦਰਬਾਰ ਦਾ ਆਯੋਜਨ

ਸਕੇਪ ਸਾਹਿਤਕ ਸੰਸਥਾ ਵੱਲੋਂ ਸਾਉਣ ਕਵੀ ਦਰਬਾਰ ਦਾ ਆਯੋਜਨ

picture ਸਕੇਪ ਸਾਹਿਤਕ ਸੰਸਥਾ ਵੱਲੋਂ ਸਾਉਣ ਕਵੀ ਦਰਬਾਰ ਦਾ ਆਯੋਜਨ
ਸਾਵਣ ਕਵੀ ਦਰਬਾਰ ‘ਚ ਹਿੱਸਾ ਲੈ ਰਹੇ ਪੰਜਾਬ ਭਰ ਤੋਂ ਪੁੱਜੇ ਕਵੀ

ਫਗਵਾੜਾ, 28 ਜੁਲਾਈ (ਏ.ਡੀ.ਪੀ ਨਿਊਜ਼) –  ਸਾਉਣ ਮਹੀਨੇ ਦੀ ਰੁੱਤ ਅਤੇ ਇਸ ਨਾਲ ਜੁੜੀਆਂ ਲੋਕ-ਭਾਵਨਾਵਾਂ ਨੂੰ ਸਮਰਪਿਤ ਸਕੇਪ ਸਾਹਿਤਕ ਸੰਸਥਾ ਵੱਲੋਂ ਇੱਕ ਵਿਸ਼ਾਲ “ਸਾਉਣ ਕਵੀ ਦਰਬਾਰ” ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪਰਵਿੰਦਰ ਜੀਤ ਸਿੰਘ, ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ, ਉੱਘੇ ਗ਼ਜ਼ਲਗੋ ਬਲਦੇਵ ਰਾਜ ਕੋਮਲ ਅਤੇ ਪ੍ਰਸਿੱਧ ਸਾਹਿਤਕਾਰ ਗੁਰਮੁੱਖ ਲੋਹਾਰ ਨੇ ਸਾਂਝੇ ਤੌਰ ‘ਤੇ ਕੀਤੀ। ਕਵੀ ਦਰਬਾਰ ਵਿੱਚ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਕਵੀਆਂ ਨੇ ਸਾਉਣ ਮਹੀਨੇ ਦੀ ਸੁੰਦਰਤਾ, ਕੁਦਰਤੀ ਰੰਗਤ, ਪ੍ਰੇਮ, ਵਿਛੋੜੇ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਆਪਣੀਆਂ ਨਿਵੇਕਲੀਆਂ ਅਤੇ ਭਾਵਪੂਰਣ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ। ਇਸ ਵਿਸ਼ਾਲ ਕਵੀ ਦਰਬਾਰ ਵਿੱਚ ਲਗਭਗ 50 ਕਵੀਆਂ ਨੇ ਆਪਣੀ ਹਾਜ਼ਰੀ ਲਗਵਾਈ।

ਹਾਜ਼ਰ ਕਵੀਆਂ ਵਿੱਚ ਲਾਲੀ ਕਰਤਾਰਪੁਰੀ, ਸੀਤਲ ਰਾਮ ਬੰਗਾ, ਸੀਤਲ ਕੁਮਾਰ, ਬਚਨ ਗੁੜਾ, ਸੋਢੀ ਸੱਤੋਵਾਲੀ, ਦਲਜੀਤ ਮਹਿਮੀ, ਅਸ਼ੋਕ ਟਾਂਡੀ, ਕੈਪਟਨ ਦਵਿੰਦਰ ਸਿੰਘ ਜੱਸਲ, ਅਜੀਤ ਪਾਲ ਸਿੰਘ ਕੋਛੜ, ਰਵਿੰਦਰ ਚੋਟ, ਮਿੱਤਰ ਮਨਜੀਤ, ਨਗੀਨਾ ਸਿੰਘ ਬਲਗਣ, ਗੁਰਦੀਪ ਸਿੰਘ ਉਜਾਲਾ, ਉਰਮਲਜੀਤ ਸਿੰਘ, ਰਵਿੰਦਰ ਰਾਏ, ਸ਼ਾਮ ਸਰਗੁੰਦੀ, ਦੇਵਰਾਜ ਦਾਦਰ, ਰਾਜ ਸੰਧੂ, ਲਸ਼ਕਰ ਸਿੰਘ, ਸਿਮਰਤ ਕੌਰ, ਜੱਸ ਸਰੋਆ, ਨਿਰਮਲ ਸਿੰਘ ਬੱਲ,ਸੋਹਨ ਸਿੰਘ ਭਿੰਡਰ, ਰੇਸ਼ਮ ਚਿੱਤਰਕਾਰ, ਯਸ਼ ਚੋਪੜਾ, ਜਸਵਿੰਦਰ ਕੌਰ ਫਗਵਾੜਾ, ਕੀਮਤੀ ਕੇਸਰ, ਸੁਖਦੇਵ ਗੰਢਵਾਂ, ਸਾਹਿਬਾ ਜੀਤਨ ਕੌਰ, ਮੋਹਨ ਆਰਟਿਸਟ, ਸੁਬੇਗ ਸਿੰਘ ਹੰਜਰਾਂ, ਅਵਤਾਰ ਸਿੰਘ ਗੋਇੰਦਵਾਲੀਆ, ਨਾਨਕ ਚੰਦ ਵਸ਼ਿਸ਼ਟ, ਗੁਰਮੁੱਖ ਲੋਹਾਰ, ਚਰਨਜੀਤ ਅੱਟਾ ਆਦਿ ਸ਼ਾਮਲ ਸਨ।

WhatsApp-Image-2026-07-28-at-1.44.49-PM ਸਕੇਪ ਸਾਹਿਤਕ ਸੰਸਥਾ ਵੱਲੋਂ ਸਾਉਣ ਕਵੀ ਦਰਬਾਰ ਦਾ ਆਯੋਜਨ

ਕਵੀ ਦਰਬਾਰ ਦੌਰਾਨ ਦਿੱਲੀ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਅੰਦੋਲਨ ਦੀ ਸਫਲਤਾ ‘ਤੇ ਖੁਸ਼ੀ ਪ੍ਰਗਟ ਕੀਤੀ ਗਈ। ਸਮੂਹ ਸਾਹਿਤਕਾਰਾਂ ਨੇ ਵਿਦਿਆਰਥੀਆਂ ਦੀ ਏਕਤਾ, ਹੌਸਲੇ ਅਤੇ ਸ਼ਾਂਤੀਪੂਰਨ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਤੰਤਰੀ ਢੰਗ ਨਾਲ ਆਪਣੀਆਂ ਜਾਇਜ਼ ਮੰਗਾਂ ਲਈ ਕੀਤੇ ਗਏ ਸੰਘਰਸ਼ ਨੇ ਨੌਜਵਾਨ ਪੀੜ੍ਹੀ ਵਿੱਚ ਜਾਗਰੂਕਤਾ ਅਤੇ ਹਿੰਮਤ ਦੀ ਮਿਸਾਲ ਪੇਸ਼ ਕੀਤੀ ਹੈ। ਸਾਹਿਤਕਾਰਾਂ ਨੇ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਨੌਜਵਾਨ ਸਮਾਜਿਕ ਅਤੇ ਲੋਕ-ਹਿੱਤ ਦੇ ਮੁੱਦਿਆਂ ਪ੍ਰਤੀ ਇਸੇ ਤਰ੍ਹਾਂ ਜਾਗਰੂਕ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਉਣਗੇ।

ਇਸ ਮੌਕੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸੰਵਾਦ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਹਮੇਸ਼ਾ ਸੱਚ, ਇਨਸਾਫ਼ ਅਤੇ ਲੋਕ ਹਿੱਤ ਦੀ ਆਵਾਜ਼ ਬਣਦਾ ਆਇਆ ਹੈ।

ਸਮਾਗਮ ਦਾ ਮੰਚ ਸੰਚਾਲਨ ਹਰਜਿੰਦਰ ਨਿਆਣਾ ਅਤੇ ਪਰਵਿੰਦਰ ਜੀਤ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਅੰਤ ਵਿੱਚ ਮਨਦੀਪ ਸਿੰਘ ਅਤੇ ਨਗੀਨਾ ਸਿੰਘ ਬਲਗਣ ਵੱਲੋਂ ਹਾਜ਼ਰ ਸਾਰੇ ਸਾਹਿਤਕਾਰਾਂ ਅਤੇ ਸਰੋਤਿਆਂ ਲਈ ਪੂੜਿਆਂ ਦੇ ਲੰਗਰ ਦੀ ਸੇਵਾ ਕੀਤੀ ਗਈ। ਸੰਸਥਾ ਵੱਲੋਂ ਸਮੂਹ ਕਵੀਆਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

Share this content:

Previous post

ਫਲਿੱਪਕਾਰਟ ਫ੍ਰੀਡਮ ਸੇਲ ਇਸ ਦਿਨ ਤੋਂ ਹੋ ਰਹੀ ਸ਼ੁਰੂ, ਆਈਫੋਨ 17 ਤੇ ਗਲੈਕਸੀ S25 ਸਣੇ ਕਈ ਉਤਪਾਦਾਂ ‘ਤੇ ਮਿਲੇਗੀ ਵੱਡੀ ਛੂਟ

Next post

ਰਾਈਜ਼ਿੰਗ ਬੀਸਟ ਬਾਕਸਿੰਗ ਕਲੱਬ ਵੱਲੋਂ ਰਾਮ ਕ੍ਰਿਸ਼ਨ ਗਊਸ਼ਾਲਾ ਵਿੱਚ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼

Post Comment