‘ਵੀ ਕੇਅਰ ਕਮਿਊਨਿਟੀ ਟਰਸਟ’ ਵੱਲੋਂ ਮਾਨਵਤਾ ਦੀ ਸੇਵਾ ਲਈ ਇਕ ਹੋਰ 7ਵੀਂ ਨਵੀਂ ਐਂਬੂਲੈਂਸ ਦਾਨ
-‘ਸੇਂਟ ਜੌਨ ਆਰਕਾਈਵਜ਼’ ਮਾਊਂਟ ਵੈਲਿੰਗਟਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤੀ ਭੇਟ
ਔਕਲੈਂਡ, 22 ਅਪ੍ਰੈਲ, 2026 (ਹਰਜਿੰਦਰ ਸਿੰਘ ਬਸਿਆਲਾ) – ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਰਹਿਣ ਵਾਲੇ ‘ਵੀ ਕੇਅਰ ਕਮਿਊਨਿਟੀ ਟਰਸਟ’ (We Care Community Trust) ਵੱਲੋਂ ਅੱਜ ਮਾਨਵਤਾ ਦੀ ਸੇਵਾ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਨਵੀਂ 7ਵੀਂ ਐਂਬੂਲੈਂਸ ‘ਹਾਤੋ ਹਾਨੇ ਸੇਂਟ ਜੌਨ’ ਨੂੰ ਸਮਰਪਿਤ ਕੀਤੀ ਗਈ। ਇਸ ਨਵੀਂ ਐਂਬੂਲੈਂਸ ਨੂੰ ਲੋਕ ਅਰਪਣ ਕਰਨ ਲਈ ਅੱਜ ਬੁੱਧਵਾਰ, 22 ਅਪ੍ਰੈਲ ਨੂੰ ਸਵੇਰੇ 11:00 ਵਜੇ ‘ਸੇਂਟ ਜੌਨ ਆਰਕਾਈਵਜ਼’ ਮਾਊਂਟ ਵੈਲਿੰਗਟਨ ਵਿਖੇ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਸ. ਰਘਬੀਰ ਸਿੰਘ ਜੇ.ਪੀ. ਦੇ ਟਰਸਟ ਵੱਲੋਂ ਦਿੱਤੇ ਗਏ ਇਸ ਵਡਮੁੱਲੇ ਸਹਿਯੋਗ ਸਦਕਾ ਖੇਤਰ ਵਿੱਚ ਐਮਰਜੈਂਸੀ ਸੇਵਾਵਾਂ ਵਿੱਚ ਹੋਰ ਤੇਜ਼ੀ ਆਵੇਗੀ। ਟਰਸਟ ਦੇ ਪ੍ਰਬੰਧਕਾਂ ਅਨੁਸਾਰ, ਉਹਨਾਂ ਦਾ ਮੁੱਖ ਉਦੇਸ਼ ਭਾਈਚਾਰੇ ਦੀ ਭਲਾਈ ਅਤੇ ਲੋੜਵੰਦਾਂ ਤੱਕ ਸਮੇਂ ਸਿਰ ਮਦਦ ਪਹੁੰਚਾਉਣਾ ਹੈ। ਇਸ ਮੌਕੇ ਸੇਂਟ ਜੌਨ ਦੇ ਉੱਚ ਅਧਿਕਾਰੀ ਅਤੇ ਕਮਿਊਨਿਟੀ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੇਂਟ ਜੌਹਨ ਦੇ ਅਧਿਕਾਰੀਆਂ ਨੇ ਬਹੁਤ ਹੀ ਨਿੱਘਾ ਸਵਾਗਤ ਕੀਤਾ। ਇਤਿਹਾਸ ਨਾਲ ਸਬੰਧਿਤ ਐਂਬੂਲੈਂਸ ਦਾ ਸਾਂਭਿਆ ਪਿਆ ਇਤਿਹਾਸ ਵੀ ਵਿਖਾਇਆ ਗਿਆ। ਸਟੀਫਨ ਰੌਬਿਨਸਨ MStJ, ਕਮਿਊਨਿਟੀ ਪਾਰਟਨਰਸ਼ਿਪ ਫੰਡਰੇਜ਼ਰ, ਹਾਟੋ ਹੋਨ ਸੇਂਟ ਜੌਨ। ਨੇ ਰਸਮੀ ਸਵਾਗਤ ਕੀਤਾ। ਮਿਸ਼ੇਲ ਮਾਈਲਜ਼ MStJ, ਡੋਨਰ ਕੇਅਰ ਕੋਆਰਡੀਨੇਟਰ, ਹਾਟੋ ਹੋਨ ਸੇਂਟ ਜੌਨ ਨੇ ਜਾਣ-ਪਛਾਣ ਕਰਵਾਈ। ਗਾਈ ਮਾਰਕਸ MStJ, ਸੀਨੀਅਰ ਆਰਡਰ ਮੈਂਬਰ, ਕੁਆਨ ਵੈਨ ਜ਼ਾਇਲ, ਪੈਰਾਮੈਡਿਕ ਨੇ ਵੀ ਸੰਬੋਧਨ ਕੀਤਾ।
Share this content:



Post Comment