ਵਿੰਗੋ’ ਐਪ ਸਣੇ ਟੈਲੀਗ੍ਰਾਮ ਚੈਨਲ ਤੇ 53 ਯੂਟਿਊਬ ਵੀਡੀਓ ਵੀ ਬਲਾਕ
ਨਵੀਂ ਦਿੱਲੀ, 31 ਜਨਵਰੀ – ਗ੍ਰਹਿ ਮੰਤਰਾਲੇ ਨੇ ਐੱਸਐੱਮਐੱਸ ਧੋਖਾਧੜੀ ਰੋਕਣ ਲਈ ਵਿੰਗੋ ਐਪ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਮੰਤਰਾਲੇ ਨੇ ਵਿੰਗੋ ਐਪ ਦੇ ਕਮਾਂਡ ਤੇ ਕੰਟਰੋਲ ਸਰਵਰ ਨੂੰ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਹੈ। ਇਹ ਐਪ ਖਪਤਕਾਰਾਂ ਦੇ ਮੋਬਾਈਲ ਫੋਨ ‘ਤੇ ਉਨ੍ਹਾਂ ਦੀ ਜਾਣਕਾਰੀ ਤੋਂ ਬਗੈਰ ਫਰਜ਼ੀ ਅਤੇ ਧੋਖਾਧੜੀ ਵਾਲੇ ਐੱਸਐੱਮਐੱਸ ਭੇਜ ਰਿਹਾ ਸੀ। ਇਸ ਵਿਚ ਖਾਸ ਤੌਰ ‘ਤੇ ਐਂਡਰਾਇਡ ਵਰਤਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਗ੍ਰਹਿ ਮੰਤਰਾਲੇ ਨੇ 1.53 ਲੱਖ ਸਬਸਕ੍ਰਾਈਬਰ ਵਾਲੇ ਚਾਰ ਟੈਲੀਗ੍ਰਾਮ ਚੈਨਲਾਂ ਅਤੇ 53 ਯੂਟਿਊਬ ਵੀਡੀਓਜ਼ ਨੂੰ ਵੀ ਬਲਾਕ ਕੀਤਾ ਹੈ, ਜਿਨ੍ਹਾਂ ਵਿਚ ਵਿੰਗੋ ਐਪ ਦਾ ਪ੍ਰਸਾਰ ਕੀਤਾ ਰਿਹਾ ਸੀ। ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14ਸੀ) ਨੇ ਵਿੰਗੋ ਐਪ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐੱਸਐੱਮਐੱਸ ਟਾਸਕ ਦੇ ਅਧਾਰ ‘ਤੇ ਧਨ ਇਕੱਤਰ ਕਰਨ ਵਾਲਾ ਵਿੰਗੋ ਐਪ ਦਰਅਸਲ, ਟੈਲੀਕਾਮ ਮਿਊਲ ਐਪ ਹੈ। ਲੋਕਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। 14ਸੀ ਨੇ ਐਂਡਰਾਇਡ ਖਪਤਕਾਰਾਂ ਨੂੰ ਇਹ ਐਪ ਡਾਊਨਲੋਡ ਕਰਨ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਅਜਿਹੇ ਐਪਾਂ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
Share this content:


Post Comment