Loading Now

ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਬਣਾਉਣ ਦਾ ‘ਨੈਚੁਰਲ ਟੌਨਿਕ’ ਹੈ ਕੱਦੂ ਦੇ ਬੀਜਾਂ ਦਾ ਇਹ ਤੇਲ

ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਬਣਾਉਣ ਦਾ ‘ਨੈਚੁਰਲ ਟੌਨਿਕ’ ਹੈ ਕੱਦੂ ਦੇ ਬੀਜਾਂ ਦਾ ਇਹ ਤੇਲ

ਨਵੀਂ ਦਿੱਲੀ, 15 ਅਗਸਤ – ਹਰ ਰੋਜ਼ ਦੀ ਭੱਜ-ਦੌੜ, ਤਣਾਅ ਅਤੇ ਖ਼ਰਾਬ ਜੀਵਨ ਸ਼ੈਲੀ ਵਾਲਾਂ ਦੇ ਕਮਜ਼ੋਰ ਹੋਣ ਦੇ ਸਭ ਤੋਂ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਫਿਰ ਇਸ ਦੇ ਲਈ ਅਸੀਂ ਬਾਜ਼ਾਰ ਵੱਲ ਭੱਜਦੇ ਹਾਂ, ਜਦੋਂ ਕਿ ਹੱਲ ਘਰ ਵਿੱਚ ਹੀ ਹੈ। ਅਸੀਂ ਗੱਲ ਕਰ ਰਹੇ ਹਾਂ ਕੱਦੂ ਦੇ ਬੀਜਾਂ ਤੋਂ ਬਣੇ ਤੇਲ ਦੀ, ਜਿਸ ਦੀ ਮਦਦ ਨਾਲ ਵਾਲਾਂ ਦੇ ਵਾਧੇ (ਗ੍ਰੋਥ) ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਦਿੱਤੀ ਜਾ ਸਕਦੀ ਹੈ।

ਵਾਲਾਂ ਦੀ ਮਜ਼ਬੂਤੀ ਲਈ ਕੱਦੂ ਦੇ ਬੀਜਾਂ ਤੋਂ ਬਣਿਆ ਤੇਲ

ਕੱਦੂ ਦੇ ਬੀਜ ਐਂਟੀ-ਆਕਸੀਡੈਂਟਸ, ਓਮੇਗਾ-6 ਫੈਟੀ ਐਸਿਡ ਵਰਗੇ ਹੈਲਦੀ ਫੈਟਸ, ਆਇਰਨ, ਫਾਈਬਰ, ਮੈਗਨੀਸ਼ੀਅਮ, ਕਾਪਰ, ਵਿਟਾਮਿਨ E ਅਤੇ ਜ਼ਿੰਕ ਨਾਲ ਭਰਪੂਰ ਹੁੰਦੇ ਹਨ। ਇਸ ਤਰ੍ਹਾਂ ਇਹ ਬੀਜ ਵਾਲਾਂ ਨੂੰ ਝੜਨ ਤੋਂ ਰੋਕਣ, ਉਨ੍ਹਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਦੇਣ ਅਤੇ ਉਨ੍ਹਾਂ ਦੇ ਵਾਧੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਓ ਜਾਣਦੇ ਹਾਂ ਕੱਦੂ ਦੇ ਬੀਜਾਂ ਦਾ ਤੇਲ ਘਰ ਵਿੱਚ ਕਿਵੇਂ ਬਣਾਈਏ:

ਸਮੱਗਰੀ

1/2 ਕੱਪ ਕੱਦੂ ਦੇ ਬੀਜ

1 ਕੱਪ ਨਾਰੀਅਲ ਦਾ ਤੇਲ

1 ਛੋਟਾ ਚਮਚ ਕਲੌਂਜੀ

ਬਣਾਉਣ ਦੀ ਵਿਧੀ

  • ਕੱਦੂ ਦੇ ਬੀਜਾਂ ਦਾ ਤੇਲ ਬਣਾਉਣ ਲਈ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋ ਲਓ।
  • ਇਸ ਤੋਂ ਬਾਅਦ ਇਨ੍ਹਾਂ ਬੀਜਾਂ ਨੂੰ ਕਿਸੇ ਪਲੇਟ ਵਿੱਚ ਫੈਲਾ ਕੇ ਸੁੱਕਣ ਲਈ ਰੱਖ ਦਿਓ ਤਾਂ ਜੋ ਨਮੀ ਖ਼ਤਮ ਹੋ ਜਾਵੇ।
  • ਹੁਣ ਇੱਕ ਪੈਨ ਵਿੱਚ ਇਨ੍ਹਾਂ ਬੀਜਾਂ ਨੂੰ ਪਾ ਕੇ ਭੁੰਨ ਲਓ। ਧਿਆਨ ਰਹੇ ਕਿ ਤੇਜ਼ ਅੱਗ ‘ਤੇ ਨਹੀਂ ਭੁੰਨਣਾ, ਇਸ ਨਾਲ ਪੋਸ਼ਕ ਤੱਤ ਖ਼ਤਮ ਹੋਣ ਦਾ ਡਰ ਰਹਿੰਦਾ ਹੈ।
  • ਇਨ੍ਹਾਂ ਬੀਜਾਂ ਨੂੰ ਪਲੇਟ ਵਿੱਚ ਠੰਢਾ ਹੋਣ ਲਈ ਰੱਖ ਦਿਓ।
  • ਜਦੋਂ ਇਹ ਠੰਢੇ ਹੋ ਜਾਣ ਤਾਂ ਮਿਕਸੀ ਵਿੱਚ ਪਾ ਕੇ ਦਰਦਰਾ (ਮੋਟਾ) ਪੀਸ ਲਓ।
  • ਅਗਲੇ ਕਦਮ ਵਿੱਚ 1 ਕੱਪ ਨਾਰੀਅਲ ਦਾ ਤੇਲ ਪਾ ਕੇ ਉਸ ਨੂੰ ਹਲਕੀ ਅੱਗ ‘ਤੇ ਗਰਮ ਕਰਨ ਲਈ ਰੱਖ ਦਿਓ।
  • ਜਿਵੇਂ ਹੀ ਤੇਲ ਹਲਕਾ ਗਰਮ ਹੋ ਜਾਵੇ, ਉਸ ਵਿੱਚ ਕੱਦੂ ਦੇ ਦਰਦਰੇ ਪੀਸੇ ਹੋਏ ਬੀਜ ਪਾ ਦਿਓ।
  • ਇਸ ਵਿੱਚ 1 ਛੋਟਾ ਚਮਚ ਕਲੌਂਜੀ ਵੀ ਪਾਓ।
  • ਤੇਲ ਨੂੰ ਘੱਟੋ-ਘੱਟ 15-20 ਮਿੰਟ ਤੱਕ ਹਲਕੀ ਅੱਗ ‘ਤੇ ਗਰਮ ਹੋਣ ਦਿਓ।
  • ਚਮਚ ਨਾਲ ਬੀਜਾਂ ਨੂੰ ਹਿਲਾਉਂਦੇ ਰਹੋ, ਜਿਸ ਨਾਲ ਉਹ ਪੈਨ ਵਿੱਚ ਚਿਪਕਣ ਨਹੀਂ।
  • ਫਿਰ ਗੈਸ ਬੰਦ ਕਰਕੇ ਤੇਲ ਠੰਢਾ ਹੋਣ ਲਈ ਰੱਖ ਦਿਓ।
  • ਭਾਂਡੇ ਵਿੱਚ ਤੇਲ ਪੁਣਨ ਲਈ ਇੱਕ ਸਾਫ਼ ਸੂਤੀ (ਕੱਪੜੇ) ਦਾ ਇਸਤੇਮਾਲ ਕਰੋ।
  • ਹੁਣ ਇਸ ਸਾਫ਼ ਤੇਲ ਨੂੰ ਤੇਲ ਦੀ ਸ਼ੀਸ਼ੀ ਵਿੱਚ ਭਰ ਕੇ ਰੱਖ ਲਓ, ਤਿਆਰ ਹੈ ਤੁਹਾਡਾ ਕੱਦੂ ਦੇ ਬੀਜਾਂ ਤੋਂ ਬਣਿਆ ਤੇਲ।

ਲਗਾਉਣ ਦਾ ਤਰੀਕਾ

ਇਸ ਤੇਲ ਨੂੰ ਹਫ਼ਤੇ ਵਿੱਚ 2-3 ਵਾਰ ਲਗਾਇਆ ਜਾ ਸਕਦਾ ਹੈ। ਵਾਲ ਧੋਣ ਤੋਂ ਪਹਿਲਾਂ ਇੱਕ ਕੌਲੀ ਵਿੱਚ ਕੋਸਾ ਤੇਲ ਲਓ ਅਤੇ ਉਸ ਨਾਲ ਸਿਰ (ਸਕੈਲਪ) ਦੀ 5 ਮਿੰਟ ਤੱਕ ਮਾਲਿਸ਼ ਕਰੋ। ਇਸ ਦੇ 1 ਘੰਟੇ ਬਾਅਦ ਮਾਈਲਡ ਸ਼ੈਂਪੂ ਨਾਲ ਵਾਲ ਧੋ ਲਓ।

Share this content:

Post Comment