Loading Now

ਰੇਲਵੇ ’ਚ 1191 ਅਸਾਮੀਆਂ ’ਤੇ ਬਿਨਾਂ ਪ੍ਰੀਖਿਆ ਸਿੱਧੀ ਭਰਤੀ

ਰੇਲਵੇ ’ਚ 1191 ਅਸਾਮੀਆਂ ’ਤੇ ਬਿਨਾਂ ਪ੍ਰੀਖਿਆ ਸਿੱਧੀ ਭਰਤੀ

ਨਵੀਂ ਦਿੱਲੀ, 16 ਮਈ – ਦੇਸ਼ ਦੇ ਨੌਜਵਾਨਾਂ ਲਈ ਸਰਕਾਰੀ ਖੇਤਰ ਵਿੱਚ ਰੁਜ਼ਗਾਰ ਦੇ ਵੱਡੇ ਮੌਕੇ ਸਾਹਮਣੇ ਆਏ ਹਨ। ਰੇਲਵੇ ਵਿਭਾਗ ਵੱਲੋਂ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਨੌਕਰੀਆਂ ਲਈ ਯੋਗਤਾ, ਉਮਰ ਸੀਮਾ ਅਤੇ ਅਪਲਾਈ ਕਰਨ ਦਾ ਪੂਰਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

1. ਰੇਲਵੇ ਵਿੱਚ 1191 ਅਸਾਮੀਆਂ ’ਤੇ ਭਰਤੀ; ਬਿਨਾਂ ਪ੍ਰੀਖਿਆ ਅਤੇ ਇੰਟਰਵਿਊ ਦੇ ਹੋਵੇਗੀ ਚੋਣ

ਦੱਖਣ ਪੂਰਬ ਮੱਧ ਰੇਲਵੇ (SECR) ਵੱਲੋਂ ਅਪ੍ਰੈਂਟਿਸ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਬਿਲਾਸਪੁਰ ਡਿਵੀਜ਼ਨ ਲਈ ਅਪ੍ਰੈਂਟਿਸ ਦੀਆਂ ਕੁੱਲ 1191 ਅਸਾਮੀਆਂ ਭਰੀਆਂ ਜਾਣਗੀਆਂ। ਇਹ ਟ੍ਰੇਨਿੰਗ ਇੱਕ ਸਾਲ ਦੇ ਸਮੇਂ ਲਈ ਹੋਵੇਗੀ।

ਵਿੱਦਿਅਕ ਯੋਗਤਾ: ਉਮੀਦਵਾਰ ਦਾ 10ਵੀਂ ਪਾਸ ਹੋਣਾ ਅਤੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਟ੍ਰੇਡ ਵਿੱਚ ਆਈਟੀਆਈ (ITI) ਦੀ ਡਿਗਰੀ ਹੋਣੀ ਲਾਜ਼ਮੀ ਹੈ।

ਉਮਰ ਸੀਮਾ: ਘੱਟੋ-ਘੱਟ ਉਮਰ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਤੈਅ ਕੀਤੀ ਗਈ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਵਿੱਚੋਂ ਓਬੀਸੀ (OBC) ਨੂੰ 3 ਸਾਲ ਅਤੇ ਐੱਸਸੀ/ਐੱਸਟੀ (SC/ST) ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ: ਇਸ ਭਰਤੀ ਲਈ ਕੋਈ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਹੋਵੇਗੀ। ਚੋਣ ਪੂਰੀ ਤਰ੍ਹਾਂ 10ਵੀਂ ਅਤੇ ITI ਦੇ ਅੰਕਾਂ ਦੇ ਅਧਾਰ ’ਤੇ ਬਣੀ ਮੈਰਿਟ ਸੂਚੀ, ਦਸਤਾਵੇਜ਼ਾਂ ਦੀ ਪੜਤਾਲ (DV) ਅਤੇ ਮੈਡੀਕਲ ਟੈਸਟ ਰਾਹੀਂ ਕੀਤੀ ਜਾਵੇਗੀ।

ਸਟਾਈਪੈਂਡ (ਮਹੀਨਾਵਾਰ ਭੱਤਾ): ਛੱਤੀਸਗੜ੍ਹ ਸਰਕਾਰ ਦੇ ਨਿਯਮਾਂ ਅਨੁਸਾਰ ਦਿੱਤਾ ਜਾਵੇਗਾ।

ਇੰਝ ਕਰੋ ਅਪਲਾਈ

  • ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ rrbapply.gov.in ’ਤੇ ਜਾਓ
  • Apply Online ਦੇ ਲਿੰਕ ’ਤੇ ਕਲਿੱਕ ਕਰਨ।
  • New Registration ਰਾਹੀਂ ਆਪਣੀ ਜਾਣਕਾਰੀ ਦਰਜ ਕਰੋ।
  • ਫਾਰਮ ਭਰਨ ਅਤੇ ਭਵਿੱਖ ਦੇ ਹਵਾਲੇ ਲਈ ਫਾਰਮ ਦਾ ਪ੍ਰਿੰਟਆਊਟ ਜ਼ਰੂਰ ਸੰਭਾਲ ਕੇ ਰੱਖੋ।

Share this content:

Post Comment