ਰਾਹੁਲ ਗਾਂਧੀ ਨੂੰ ਸਿਰਪਾਓ ਦੇਣ ਦੇ ਮਾਮਲੇ ‘ਚ SGPC ਦਾ ਐਕਸ਼ਨ
ਅੰਮ੍ਰਿਤਸਰ, 17 ਸਤੰਬਰ – ਅੰਮ੍ਰਿਤਸਰ ਵਿਚ 15 ਸਤੰਬਰ ਨੂੰ ਕਾਂਗਰਸ ਸਾਂਸਦ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਚ ਪ੍ਰਬੰਧਕਾਂ ਨੇ ਸਿਰੋਪਾ ਪਹਿਨਾ ਕੇ ਸਨਮਾਨਿਤ ਕੀਤਾ। ਸਿਰੋਪਾ ਦੇਣ ਦੇ ਬਾਅਦ ਵਿਵਾਦ ਖੜ੍ਹਾ ਹੋ ਗਿਆ। ਵੱਖ-ਵੱਖ ਜਥੇਬੰਦੀਆਂ ਨੇ ਇਸ ‘ਤੇ SGPC ਦੇ ਸਾਹਮਣੇ ਇਤਰਾਜ਼ ਪ੍ਰਗਟਾਇਆ।
SGPC ਨੇ ਜਾਂਚ ਕਮੇਟੀ ਬਿਠਾਈ ਸੀ ਤੇ ਹੁਣ ਰਾਹੁਲ ਗਾਂਧੀ ਨੂੰ ਸਿਰਪਾਓ ਦੇਣ ਦੇ ਮਾਮਲੇ ‘ਚ SGPC ਨੇ ਵੱਡਾ ਐਕਸ਼ਨ ਲਿਆ ਹੈ। ਸਿਰਪਾਓ ਦੇਣ ਵਾਲਿਆਂ ‘ਤੇ ਗਾਜ ਡਿੱਗੀ ਹੈ। ਮੈਨੇਜਰ, ਗ੍ਰੰਥੀ ਸਿੰਘ, ਕਥਾਵਾਚਕ ਤੇ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ ਹੈ। ਦੱਸ ਦੇਈਏ ਕਿ ਜਿਸ ਸਮੇਂ ਰਾਹੁਲ ਗਾਂਧੀ ਨੂੰ ਸਿਰੋਪਾ ਦਿੱਤਾ ਗਿਆ ਸੀ ਉਸ ਮੌਕੇ ਰਾਹੁਲ ਗਾਂਧੀ ਦੇ ਨਾਲ ਗੁਰਜੀਤ ਔਜਲਾ ਤੇ ਰਾਜਾ ਵੜਿੰਗ ਵੀ ਉਨ੍ਹਾਂ ਨਾਲ ਮੌਜੂਦ ਸਨ।
Share this content:



Post Comment