ਮੋਗਾ ਵਿਖੇ ਮੀਰੀ ਪੀਰੀ ਮਾਰਚ ਦਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਨੇ ਕੀਤਾ ਸ਼ਾਨਦਾਰ ਸਵਾਗਤ
*ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੀਤਾ ਸਨਮਾਨਿਤ
ਮੋਗਾ, 29 ਜੁਲਾਈ (ਏ.ਡੀ.ਪੀ ਨਿਊਜ਼) – ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਸ਼ੁਰੂ ਹੋਏ ਮੀਰੀ ਪੀਰੀ ਖਾਲਸਾ ਮਾਰਚ ਦਾ ਵਿਸ਼ਵਕਰਮਾ ਭਵਨ ਸਾਹਣੇ ਪੁੱਜਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਨਮਾਨਿਤ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੁੱਜੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਾਲਕੀ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ। ਪੰਜ ਪਿਆਰਿਆਂ ਨੂੰ ਸਿਰੋਪਾਓ ਦਿੱਤੇ ਗਏ। ਮੀਰੀ ਪੀਰੀ ਖਾਲਸਾ ਮਾਰਚ ਅੱਜ ਸਵੇਰੇ ਧਰਮਕੋਟ ਤੋੰ ਮੋਗਾ ਲਈ ਰਵਾਨਾ ਹੋਇਆ ਸੀ। ਮੋਗਾ ਪੁੱਜਣ ਦੇ ਇਲਾਕਾ ਨਿਵਾਸੀਆਂ ਵਲੋੱ ਮਾਰਚ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਰੀ ਪੀਰੀ ਮਾਰਚ ਦੇ ਸਵਾਗਤ ਲਈ ਸਹਿਰ ਵਿਚ ਵੱਖ ਵੱਖ ਥਾਵਾਂ ਦੇ ਸਵਾਗਤੀ ਗੇਟ ਲਗਾਏ ਗਏ ਸਨ।

ਮਾਰਚ ਵਿਚ ਸਾਮਲ ਸੰਗਤਾਂ ਦੀ ਸੇਵਾ ਲਈ ਚਾਹ ਪਾਣੀ ਤੇ ਲੱਡੂ ਵਰਤਾਏ ਗਏ। ਸੁਸਾਇਟੀ ਵਲੋੰ ਰੁਮਸਲਾ ਤੇ ਭੇਟਾਵਾਂ ਭੇੰਟ ਕੀਤੀਆਂ ਗਈਆਂ। ਮਾਰਚ ਨਾਲ ਸੰਜੀਵ ਸਿੰਘ ਸੰਨੀ ਗਿਲ, ਬਰਜਿੰਦਰ ਸਿੰਘ ਮੱਖਣ ਬਰਾੜ, ਰਾਜਵੰਤ ਸਿੰਘ ਮਾਹਲਾ, ਚਰਨਜੀਤ ਸਿੰਘ ਝੰਡੇਆਣਾ ਤੇ ਹੋਰ ਆਗੂ ਮੌਜੂਦ ਹਨ। ਜੱਥੇਦਾਰ ਸ੍ਰੀ ਅਕਾਲ ਤੱਖਤ ਰਸਤੇ ਵਿਚ ਸੰਗਤਾਂ ਨੂੰ ਸੰਬੋਧਨ ਵੀ ਕਰ ਰਹੇ ਹਨ। ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋ ਸੰਗਤਾਂ ਨੂੰ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਤੇ ਸਿੱਖ ਰਹਿਤ ਮਰਯਾਦਾ ਦੇ ਕਿਤਾਬਚੇ ਵੰਡੇ ਜਾ ਰਹੇ ਹਨ। ਇਸ ਮੌਕੇ ਸ ਹਰਮੇਲ ਸਿੰਘ ਡਰੋਲੀ ਪ੍ਰਧਾਨ ਦੇ ਨਾਲ ਰਾਜਾ ਸਿੰਘ ਭਾਰਤਵਾਲੇ, ਚੰਮਕੌਰ ਸਿੰਘ ਝੰਡੇਆਣਾ, ਸੋਹਣ ਸਿੰਘ ਸੱਗੂ, ਨਰਿੰਦਰਪਾਲ ਸਿੰਘ ਸਹਾਰਨ, ਬਚਿੱਤਰ ਸਿੰਘ ਕਲਸੀ, ਭਾਈ ਚੰਮਕੌਰ ਸਿੰਘ, ਸੇਵਕ ਸਿੰਘ ਜੇ ਈ,ਬਲਦੇਵ ਸਿੰਘ ਭਾਰਤਵਾਲੇ, ਨਛੱਤਰ ਸਿੰਘ , ਸ਼ਰਨਜੀਤ ਸਿੰਘ ਜੰਡੂ, ਨਾਇਬ ਸਿੰਘ ਬਿੱਟੂ,ਕਰਮ ਸਿੰਘ ਜੰਡੂ, ਜੇ ਪੀ ਐਸ ਖੰਨਾ, ਜੋਗਿੰਦਰ ਸਿੰਘ ਕੋਕਰੀ ਤੇ ਗਿਆਨ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਤੇ ਹੋਰ ਮੈਂਬਰ ਸਾਮਲ ਸਨ।
Share this content:



Post Comment